
ਮੋਗਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਪੰਦਰਵਾਂ ਸਮਾਗਮ ਕੇਵਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਸੇਖਾ ਕਲਾਂ (ਮੋਗਾ) ਵਿੱਚ 05 ਦਸੰਬਰ 2025 ਨੂੰ ਕੀਤਾ ਗਿਆ। ਸੁੰਦਰ ਲਿਖਾਈ, ਕਵਿਤਾ
ਸਿਰਜਣ, ਕਵਿਤਾ ਉਚਾਰਨ, ਡਰਾਇੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ 7 ਵਿਦਿਆਰਥੀਆਂ ਮਹਿਕਦੀਪ ਕੌਰ (ਛੇਵੀਂ) ਸੱਭਿਆਚਾਰਕ ਗਤੀਵਿਧੀਆਂ, ਨਵਜੋਤ ਕੌਰ (ਸੱਤਵੀਂ ਜਮਾਤ) ਡਰਾਇੰਗ ਅਤੇ ਪੇਂਟਿੰਗ, ਰਜਨਦੀਪ ਕੌਰ (ਅੱਠਵੀਂ ਜਮਾਤ) ਕਵਿਤਾ ਸਿਰਜਣ, ਸਿਮਰਨ ਕੌਰ (ਨੌਵੀਂ ਜਮਾਤ) ਸੁੰਦਰ ਲਿਖਾਈ, ਗੁਰਮਨਜੋਤ ਸਿੰਘ (ਨੌਵੀਂ ਜਮਾਤ) ਸਾਹਿਅਕਾਦਮਿਕ ਗਤੀਵਿਧੀਆਂ, ਰਾਜਬੀਰ ਕੌਰ (ਦਸਵੀਂ ਜਮਾਤ) ਪੋਸਟਰ ਬਣਾਉਣ ਅਤੇ ਰਾਜਪ੍ਰੀਤ ਸਿੰਘ (ਦਸਵੀਂ ਜਮਾਤ) ਸੁੰਦਰ ਲਿਖਾਈ ਲਈ, ਨੂੰ ਸੰਸਥਾ ਵਲੋਂ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਨਾਲ ਹੀ ਚਾਰ ਹੋਰ ਵਿਦਿਆਰਥੀਆਂ ਰਾਜਪਾਲ ਸਿੰਘ (ਛੇਵੀਂ ਜਮਾਤ), ਮਨਪ੍ਰੀਤ ਕੌਰ (ਨੌਵੀਂ ਜਮਾਤ), ਪ੍ਰਭਜੋਤ ਕੌਰ (ਦਸਵੀਂ ਜਮਾਤ) ਅਤੇ ਆਸ਼ਾ ਰਾਣੀ (ਦਸਵੀਂ ਜਮਾਤ) ਨੂੰ ਵੀ ਵਿਸ਼ੇਸ਼ ਹੌਂਸਲਾ ਅਫਜ਼ਾਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਗਿੱਲ ਆਪ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਹਨ। ਸਨਮਾਨ ਸਮਾਗਮ ਨੂੰ ਹੋਰ ਯਾਦਗਾਰੀ ਬਣਾਉਣ ਦੇ ਉਦੇਸ਼ ਨਾਲ ਉਨਾਂ ਨੇ ਸੇਖਾ ਕਲਾਂ ਦੇ ਆਲੇ ਦੁਆਲੇ ਦੇ ਮਸ਼ਹੂਰ ਲੇਖ਼ਕਾਂ ਡਾ ਸਾਧੂ ਰਾਮ ਲੰਗੇਆਣਾ, ਅਮਰ ਘੋਲੀਆ, ਜਸਵੰਤ ਸਿੰਘ ਗਿੱਲ ਅਤੇ ਜਗਦੀਸ਼ ਪ੍ਰੀਤਮ ਨੂੰ ਵੀ ਬੱਚਿਆਂ ਦੇ ਸਨਮੁੱਖ ਕੀਤਾ। ਚਰਨਜੀਤ ਸਮਾਲਸਰ (ਚਰਨਜੀਤ ਸਿੰਘ ਗਿੱਲ ਦਾ ਸਾਹਿਤਕ ਨਾਂ) ਵੱਲੋਂ ਆਪਣੇ ਸਕੂਲ ਦੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਮਿਸਾਲੀ ਦਿਲਚਸਪੀ ਪੈਦਾ ਕਰਨ ਲਈ, ਸੰਸਥਾ ਵੱਲੋਂ ਉਨ੍ਹਾਂ ਦਾ ਵੀ ਸਤਿਕਾਰ ਕੀਤਾ ਗਿਆ।ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ ਨੇ ਕੀਤੀ। ਸਟੇਜ ਨੂੰ ਉਸਾਰੂ ਢੰਗ ਨਾਲ ਚਲਾਉਣ ਦੀ ਜਿੰਮੇਵਾਰੀ ਅਧਿਆਪਿਕਾ ਵੀਰਪਾਲ ਕੌਰ ਨੇ ਨਿਭਾਈ। ਸਾਹਿਤਕਾਰਾਂ ਦੀ ਹਾਜ਼ਰੀ ਅਤੇ ਵਿਦਿਆਰਥੀਆਂ ਦੀਆਂ ਉੱਚ ਕੋਟੀ ਦੀਆਂ ਪੇਸ਼ਕਾਰੀਆਂ ਨੇ ਇਸ ਸਾਧਾਰਣ ਸਨਮਾਨ ਸਮਾਗਮ ਨੂੰ ਇਕ ਯਾਦਗਾਰੀ ਸਾਹਿਤ ਉਤਸਵ ਵਿੱਚ ਬਦਲ ਦਿੱਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


