ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮਨੁੱਖਤਾ ਲਈ ਹੱਥ ਸੇਵਾ ਸੁਸਾਇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਖੂਨਦਾਨ ਕੈਂਪ ਬਲਾਚੌਰ ਦੇ ਬੱਸ ਸਟੈਂਡ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ , ਪੱਛੜੀਆਂ ਸ਼੍ਰੇਣੀਆਂ ਪੰਜਾਬ, ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਮਹੰਤ ਬਾਬਾ ਜਗਦੀਪ ਸਿੰਘ ਗੁਰਦੁਆਰਾ ਪੌੜ ਸਾਹਿਬ ਲੋਹਟਾ ਵਾਲਿਆਂ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਇਸ ਕੈਂਪ ਦੌਰਾਨ ਬਲੱਡ ਲੈਣ ਲਈ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੀ ਟੀਮ ਪਹੁੰਚੀ ਅਤੇ 138 ਯੂਨਿਟ ਖੂਨ ਇਕੱਤਰ ਹੋਇਆ। ਇਸ ਸੁਸਾਇਟੀ ਦੇ ਮੁੱਖੀ ਹਿਤੇਸ਼ ਅਰੋੜਾ ਪੀਪੀ ਨੇ ਦੱਸਿਆ ਕਿ ਬਲੱਡ ਕੈਂਪ ਤੋਂ ਪਹਿਲਾਂ ਹਲਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਵਾਸਤੇ ਸਵੇਰੇ 7 ਵਜੇ ਤੋਂ 9 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਵੀ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਸੁਸਾਇਟੀ ਵੱਲੋਂ ਹੋਰ ਵੀ ਭਲਾਈ ਦੇ ਕਾਰਜ ਵੀ ਆਰੰਭ ਕੀਤੇ ਜਾ ਰਹੇ ਹਨ ਜਿਸ ਵਿੱਚ ਗਰੀਬ ਲੋੜਵੰਦ ਮਰੀਜ਼ ਦਾ ਇਲਾਜ ਕਰਵਾਉਣਾ ਵੀ ਸ਼ਾਮਿਲ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਖੂਨਦਾਨ ਕੈਂਪ ਵਿੱਚ ਪੰਮਾ ਭਾਟੀਆ ਐਮਸੀ ਬਲਾਚੌਰ, ਰਣਜੀਤ ਸਿੰਘ ਮਜਾਰੀ, ਜਸਵੀਰ ਸਿੰਘ ਬਹਿਲੂਰ ਕਲਾਂ, ਦੀਪਕ ਗਰੋਵਰ, ਸੌਰਵ ਬੇਦੀ, ਨਿਤਨ ਖੱਤਰੀ, ਰਵੀ ਕੁਮਾਰ, ਅਸ਼ੋਕ ਵਰਮਾ, ਨਵੀਨ ਕੁਮਾਰ, ਰਾਹੁਲ ਬੇਦੀ, ਅਤੁਲ ਰਾਣਾ, ਰਾਜਕੁਮਾਰ ਅਰੋੜਾ, ਗੌਰਵ ਅਰੋੜਾ, ਡਾ. ਕਮਲ ਕੁਮਾਰ, ਰੋਹਿਤ ਭਾਟੀਆ, ਦਵਿੰਦਰ ਸਿੰਘ, ਰਜਿੰਦਰ ਕੁਮਾਰ ਅਰੋੜਾ, ਜਸਵੰਤ ਸਿੰਘ ਬੇਦੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



