HOME ਗੈਂਗ ਰੇਪ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ : ਢੋਸੀਵਾਲ

ਗੈਂਗ ਰੇਪ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ : ਢੋਸੀਵਾਲ

2

— ਟਰੱਸਟ ਆਗੂਆਂ ਵੱਲੋਂ ਘੋਰ ਨਿੰਦਾ —

ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਪਿਛਲੇ ਦਿਨੀਂ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਅੰਦਰ 13 ਸਾਲ ਦੀ ਮਾਸੂਮ ਬਾਲੜੀ ਨਾਲ ਲਗਾਤਾਰ ਪੰਜ ਦਿਨ 32 ਦਰਿੰਦਿਆਂ ਵੱਲੋਂ ਵੱਖ-ਵੱਖ ਹੋਟਲਾਂ ਵਿੱਚ ਗੈਂਗ ਰੇਪ (ਸਮੂਹਿਕ ਬਲਾਤਕਾਰ) ਕੀਤੇ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਸੀ। ਇਸ ਘਟਨਾ ਨਾਲ ਹਰ ਕਿਸੇ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ ਸੀ। ਗੈਂਗ ਰੇਪ ਦੀ ਸ਼ਿਕਾਰ ਉਕਤ ਬਦਕਿਸਮਤ ਬਾਲੜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਇਸ ਮੰਦਭਾਗੀ ਘਟਨਾ ਨਾਲ ਹਰ ਮਾਂ-ਬਾਪ ਦੇ ਦਿਲ ਵਿੱਚ ਸਹਿਮ ਪੈਦਾ ਹੋ ਗਿਆ ਹੈ। ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ, ਜਿਲ੍ਹਾ ਇਕਾਈ ਦੀ ਚੀਫ਼ ਪੈਟਰਨ ਹੀਰਾਵਤੀ, ਸੀਨੀਅਰ ਇਸਤਰੀ ਆਗੂ ਮੰਜੂ ਸੁਖੀਜਾ, ਰਵਿੰਦਰ ਕੌਰ, ਨਿਰਮਲਜੀਤ ਕੌਰ, ਮਨਜੀਤ ਕੌਰ,ਚੇਅਰਮੈਨ ਡਾ. ਹਰਪਾਲ ਸਿੰਘ, ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਇੰਸ. ਰਾਜੇਸ਼ ਕੁਮਾਰ ਬਾਰੋਲੀਆ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਚੀਫ਼ ਐਡਵਾਇਜ਼ਰ ਸ੍ਰੀ ਕ੍ਰਿਸ਼ਨ ਆਰ.ਏ., ਨਿਰਮਲ ਸਿੰਘ ਸੰਧੂ, ਗੋਬਿੰਦ ਕੁਮਾਰ, ਪ੍ਰੈਸ ਸਕੱਤਰ ਕੇ.ਪੀ. ਸਰਾਂ, ਸਹਾਇਕ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ, ਅਮਰਵੀਰ ਸਿੰਘ ਰਾਣਾ ਅਤੇ ਰਾਜੇਸ਼ ਸੁਖੀਜਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਕਤ ਮੰਦਭਾਗੀ ਘਟਨਾ ਦੀ ਪੁਰਜੋਰ ਨਿੰਦਾ ਕਰਦੇ ਹੋਏ ਇਸ ਨੂੰ ਮਾਨਵਤਾ ’ਤੇ ਕਲੰਕ ਕਰਾਰ ਦਿੱਤਾ ਹੈ। ਜਿਕਰਯੋਗ ਹੈ ਕਿ ਉਕਤ ਬਦਕਿਸਮਤੀ ਮਾਸੂਮ ਲੜਕੀ ਆਪਣੀ ਸਹੇਲੀ ਦੇ ਘਰੋਂ ਆਟੋ ਰਿਕਸ਼ਾ ਰਾਹੀਂ ਆਪਣੇ ਘਰ ਜਾ ਰਹੀ ਸੀ। ਆਟੋ ਰਿਕਸ਼ਾ ਵਾਲੇ ਨੇ ਸਾਜਿਸ਼ੀ ਅਤੇ ਵਿਉਂਤਬੰਦ ਤਰੀਕੇ ਨਾਲ ਹੋਟਲ ਵਾਲਿਆਂ ਦੇ ਹਵਾਲੇ ਕਰ ਦਿੱਤਾ। ਹੋਟਲ ‘ਜੁਆਇ ਇੰਨ’ ‘ਹੋਟਲ ਸਫਾਇਰ’ ਅਤੇ ‘ਹੋਟਲ ਡਰੀਮ’ ਸਹਿਤ ਵੱਖ-ਵੱਖ ਪੰਜ ਹੋਟਲਾਂ ਵਿੱਚ ਉਪਰੋਕਤ ਦਰਿੰਦਿਆਂ ਵੱਲੋਂ ਉਸ ਦੀ ਇੱਜ਼ਤ ਰੋਲੀ ਗਈ। ਆਪਣੇ ਬਚਾਅ ਲਈ ਉਸ ਨੇ ਦਰਿੰਦਿਆਂ ਦੀਆਂ ਲੱਖ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਦੇ ਦਿਲ ਨਾ ਪਿਘਲੇ। ਅੱਜ ਇਥੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਟਰੱਸਟ ਆਗੂਆਂ ਨੇ ਕਿਹਾ ਹੈ ਕਿ ਗੈਂਗ ਰੇਪ ਕਾਂਡ ਦੇ ਉਕਤ ਸ਼ਾਮਲ ਸਾਰੇ ਦੋਸ਼ੀਆਂ ਨੂੰ ਫਾਸਟ ਟ੍ਰੈਕ ਕੋਰਟ ਵਿੱਚ ਮੁਕੱਦਮਾ ਚਲਾ ਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSewer deaths cross 100 mark this year but government remains silent
Next articleਬੰਦ-ਬੰਦ ਕਟਵਾਉਣ ਵਾਲੇ- ਭਾਈ ਮਨੀ ਸਿੰਘ ਜਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡਗ੍ਰੰਥੀ : ਭਾਈ ਮਨੀ ਸਿੰਘ ਜੀ