ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋਂ ਮਨੀਪੁਰ ਦੀਆਂ ਘਟਨਾਵਾਂ ਤੇ  ਸਰਕਾਰ ਦਾ ਪੁਤਲਾ ਫੂਕਿਆ

ਰਾਸ਼ਟਰਪਤੀ  ਅਤੇ ਚੀਫ ਜਸਟਿਸ ਭਾਰਤ ਦੇ ਨਾਂ ਤੇ ਮੰਗ ਪੱਤਰ ਸੌਂਪਿਆ
ਕਪੂਰਥਲਾ , 27 ਜੁਲਾਈ ( ਕੌੜਾ )- ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਜ਼ਿਲਾ ਕਪੂਰਥਲਾ ਇਕਾਈ ਵੱਲੋਂ ਮਨੀਪੁਰ ਦੀਆਂ ਘੋਰ ਨਿੰਦਾ ਜੋ ਘਟਨਾਵਾਂ ਦੇ ਸਬੰਧ ਵਿੱਚ ਪੁਰਾਣੀਆਂ ਕਚਹਿਰੀਆਂ ਵਿੱਚ ਵਿਸ਼ਾਲ ਰੈਲੀ ਸਤਿੰਦਰ ਸਿੰਘ ਬਟਾਰੀ ਸੁੱਚਾ ਸਿੰਘ,ਅਮਰੀਕ ਸਿੰਘ, ਸ਼ਿਵਦੇਵ ਸਿੰਘ ਕਾਹਲੋਂ,ਗੁਰਦੀਪ ਸਿੰਘ ਆਦਿ ਦੀ ਪ੍ਰਧਾਨਗੀ ਤਹਿਤ ਕੀਤੀ ਗਈ।ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮਨੀਪੁਰ ਵਿੱਚ ਔਰਤਾਂ ਨੂੰ ਨਗਨ ਕਰਕੇ ਉਹਨਾਂ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਨ ਅਤੇ ਭਜਾਉਣ ਦੀਆਂ ਘਟਨਾਵਾਂ ਤੇ ਹੋਰ ਅਣਮਨੁੱਖੀ ਕਾਰਵਾਈਆਂ ਸਾੜ ਫੂਕ ਕਰਨ ਦੀਆਂ ਅਨੇਕਾਂ ਘਟਨਾਵਾਂ ਤੇ ਇਸ ਸਾਰੇ ਵਰਤਾਰੇ ਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਜਸ਼ੀ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਤੁਰੰਤ ਦਿੱਤੀਆਂ ਜਾਣ। ਇਸ ਤੋਂ ਇਲਾਵਾ ਮਨੀਪੁਰ ਦੀ ਫੇ਼ਲ੍ਹ ਤੇ ਸੰਵੇਦਨਸ਼ੀਲ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ‌। ਰਾਸ਼ਟਰਪਤੀ ਰਾਜ ਲਾਗੂ ਕਰਕੇ ਸ਼ਾਂਤੀ ਦਾ ਮਾਹੌਲ ਸਿਰਜਿਆ ਜਾਵੇ। ਇਸ ਤੋਂ ਇਲਾਵਾ ਇਸ ਦੌਰਾਨ ਰੈਲੀ ਤੋਂ ਬਾਅਦ ਸਾਰੇ ਬਜ਼ਾਰਾਂ ਵਿੱਚ ਮੁਜ਼ਾਹਰਾ ਕਰਕੇ ਕੇਂਦਰ ਅਤੇ ਮਨੀਪੁਰ ਸਰਕਾਰ ਦੇ ਪੁਤਲੇ ਫੂਕੇ ਗਏ ‌। ਮੁਜ਼ਾਹਰਾਕਾਰੀਆਂ ਵੱਲੋਂ ਇਸ ਦੌਰਾਨ ਮਨੀਪੁਰ ਘਟਨਾਵਾਂ ਨਾਲ ਸਬੰਧਿਤ ਮਾਟੋ ਦੀ ਤਖਤੀਆਂ ਵੀ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ। ਰੈਲੀ ਦੇ ਅੰਤ ਵਿੱਚ ਡੀ ਸੀ ਕਪੂਰਥਲਾ ਕੈਪਟਨ ਕਰਨੈਲ  ਸਿੰਘ ਨੂੰ ਰਾਸ਼ਟਰਪਤੀ ਭਾਰਤ ਅਤੇ ਚੀਫ ਜਸਟਿਸ ਭਾਰਤ ਦੇ ਨਾਂ ਤੇ ਇੱਕ  ਮੰਗ ਪੱਤਰ ਵੀ ਸੌਂਪਿਆ ਗਿਆ।ਇਸ ਰੈਲੀ ਵਿੱਚ ਹਰਪਾਲ ਸਿੰਘ, ਹਿੰਦੂ ਭੂਸ਼ਣ, ਜਸਬੀਰ ਸਿੰਘ, ਅਮਰਜੀਤ ਸਿੰਘ ਥਿੰਦ,ਰਾਮ ਸ਼ਰਨ ,ਕ੍ਰਿਸ਼ਨ ਗੋਪਾਲ,ਨਿਰਮਲ ਰਾਏ, ਪਿਆਰਾ ਸਿੰਘ,ਸ਼ਿਵ ਦਰਸ਼ਨ, ਪਿਆਰਾ ਸਿੰਘ, ਤਰਲੋਕ ਸਿੰਘ,ਸਵਰਨ ਸਿੰਘ, ਬਲਵਿੰਦਰ ਸਿੰਘ ਭੱਲਾ,ਵਿਨੋਦ ਕਪੂਰ, ਸੁਰੇਸ਼ ਜੋਸ਼ੀ,ਗੁਰਚਰਨ ਸਿੰਘ, ਜਗਜੀਤ ਸਿੰਘ, ਦਲੀਪ ਸਿੰਘ , ਤਰਲੋਚਨ ਸਿੰਘ, ਪਿ੍ੰ ਕੇਵਲ ਸਿੰਘ ,ਹਰਚਰਨ ਸਿੰਘ, ਇੰਸਪੈਕਟਰ ਦਲਬੀਰ ਸਿੰਘ ਖਹਿਰਾ, ਪਰਮਿੰਦਰ ਸਿੰਘ, ਹਰਜੀਤ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ, ਗੁਰਮੇਜ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਸਿੰਘ,ਹਰਬੰਸ ਸਿੰਘ, ਅਸ਼ੋਕ ਕੁਮਾਰ ਸ਼ਰਮਾ,ਜੋਗਿੰਦਰਪਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦਿਵਸ ਮਨਾਉਣ ਸਬੰਧੀ ਜ਼ਿਲ੍ਹਾ ਸਿੱਖਿਆ  ਅਫ਼ਸਰ ਨੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ
Next articleਆਰਸੀਐਫ ਵਿੱਚ ਐੱਚ ਆਰ ਐੱਮ ਐੱਸ ਸਿਸਟਮ ਫੇਲ੍ਹ ਹੋਣ ਕਾਰਨ ਕਈ ਦਿਨਾਂ ਤੋਂ ਨਿਯੁਕਤੀ ਲੈਣ ਲਈ ਭਟਕ ਰਹੇ ਨੌਜਵਾਨ