ਸਿੰਗਲ ਟਰੈਕ “ਇਨਕਾਰ” ਨਾਲ ਭਰੇਗਾ ਗਾਇਕ ਦਵਿੰਦਰ ਸੋਨੀ ਹਾਜ਼ਰੀ

ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਪਰਮ ਕੈਲੀ ਇਟਲੀ ਅਤੇ ਅਰਿੰਦਮ ਰਿਕਾਰਡਜ਼ ਦੀ ਪੇਸ਼ਕਸ਼ ਵਿੱਚ ਖੂਬਸੂਰਤ ਗਾਇਕੀ ਦਾ ਸਿਰਨਾਵਾਂ ਗਾਇਕ ਦਵਿੰਦਰ ਸੋਨੀ ਆਪਣੇ ਨਵੇਂ ਸਿੰਗਲ ਟਰੈਕ “ਇਨਕਾਰ” ਰਾਹੀਂ ਸਰੋਤਿਆਂ ਦੇ ਵਿੱਚ ਆਪਣੀ ਦਮਦਾਰ ਹਾਜ਼ਰੀ ਲਗਵਾ ਰਿਹਾ ਹੈ । ਇਸ ਟਰੈਕ ਦਾ ਸੋਸ਼ਲ ਮੀਡੀਆ ਤੇ ਪੋਸਟਰ ਹਾਲ ਹੀ ਵਿਚ ਗਾਇਕ ਦਵਿੰਦਰ ਸੋਨੀ ਟੀਮਜ਼ ਵਲੋਂ ਲਾਂਚ ਕੀਤਾ ਗਿਆ । ਜਿਸ ਨੂੰ ਸਰੋਤਿਆਂ ਵਲੋਂ ਭਰਵੀਂ ਪ੍ਰਮੋਸ਼ਨ ਮਿਲ ਰਹੀ ਹੈ ।

ਗਾਇਕ ਦਵਿੰਦਰ ਸੋਨੀ ਨੇ ਦੱਸਿਆ ਕਿ ਇਸ ਟਰੈਕ ਨੂੰ ਰਜਿੰਦਰ ਸਲਾਰੀਆ ਨੇ ਕਲਮਬੱਧ ਕੀਤਾ ਹੈ ਅਤੇ ਇਸਦਾ ਮਿਊਜ਼ਿਕ ਅਰਿੰਦਮ ਸਟੂਡੀਓ ਵਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਮਨਦੀਪ ਭਗਤ ਨੇ ਬਾਕਮਾਲ ਬਣਾਈ ਹੈ । ਮੀਡੀਆ ਪਬਲੀਸਿਟੀ ਲਈ ਜੱਸੀ ਆਰਟਸ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਈਆਂ ਹਨ । ਗਾਇਕ ਦਵਿੰਦਰ ਸੋਨੀ ਦੇ ਇਸ ਟਰੈਕ “ਇਨਕਾਰ” ਨੂੰ ਸਰੋਤੇ ਜ਼ਰੂਰ ਪ੍ਰਵਾਨਗੀ ਦੀ ਨਿਗ੍ਹਾ ਨਾਲ ਸਵੀਕਾਰ ਕਰਨਗੇ । ਇਹ ਉਸ ਦੇ ਦਿਲ ਦੀ ਤਮੰਨਾ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਨਛੱਤਰ ਗਿੱਲ ਦਾ ਟਰੈਕ “ਕੱਲ੍ਹ ਦੀ ਗੱਲ” ਜਲਦ ਹੋਵੇਗਾ ਰਿਲੀਜ਼ – ਗੁਰਮਿੰਦਰ ਕੈਂਡੋਵਾਲ
Next articleਡਰੋਲੀ ਕਲਾਂ ਏ.ਟੀ.ਐਮ. ਤੋੜ ਕੇ 6 ਲੱਖ ਲੁਟੇਰੇ ਲੁੱਟ ਕੇ ਫਰਾਰ