HOME ਪੰਜਾਬ ਤੋਂ ਪੜ੍ਹਾਈ ਲਈ ਯੂ.ਕੇ ਆਇਆ ਕਸਬਾ ਚਵਿੰਡਾ ਦੇਵੀ ਦਾ 22 ਸਾਲ੍ਹਾ...

ਪੰਜਾਬ ਤੋਂ ਪੜ੍ਹਾਈ ਲਈ ਯੂ.ਕੇ ਆਇਆ ਕਸਬਾ ਚਵਿੰਡਾ ਦੇਵੀ ਦਾ 22 ਸਾਲ੍ਹਾ ਨੌਜੁਆਨ ਯੂ.ਕੇ ਚ ਹੋਇਆ ਲਾਪਤਾ

1
ਕੈਪਸਨ:- ਇੰਗਲੈਂਡ ਚ ਲਾਪਤਾ ਹੋਇਆ 22 ਸਾਲ੍ਹਾ ਨੌਜੁਆਨ ਵਿਦਿਆਰਥੀ ਬਲਰਾਜ ਬਾਵਾ। ਤਸਵੀਰ:- ਸੁਖਜਿੰਦਰ ਸਿੰਘ ਢੱਡੇ

*ਲਾਪਤਾ ਹੋਏ ਵਿਦਿਆਰਥੀ ਨੂੰ ਕੁਝ ਦਿਨਾਂ ਤੋਂ ਫੋਨ ਰਾਹੀਂ ਮਿਲ ਰਹੀਆਂ ਸਨ ਧਮਕੀਆਂ :-ਮਾਪਿਆਂ ਦਾ ਦੋਸ

ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-28 ਅਕਤੂਬਰ 2024 ਨੂੰ ਪੜ੍ਹਾਈ ਕਰਨ ਲਈ ਯੂ ਕੇ ਦੀ ਇੱਕ ਯੂਨੀਵਰਸਿਟੀ ਕੀ ਆਏ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਚਵਿੰਡਾ ਦੇਵੀ ਦੇ ਵਸਨੀਕ ਰਵਿੰਦਰ ਬਾਵਾ ਅਤੇ ਨੀਲਮ ਬਾਵਾ ਦੇ 22 ਸਾਲ੍ਹਾ ਸਪੁੱਤਰ ਬਲਰਾਜ ਬਾਵਾ ਦਾ ਬੀਤੇ ਕੁਝ ਦਿਨਾਂ ਤੋਂ ਇੰਗਲੈਂਡ ਚ ਹੋਇਆ ਲਾਪਤਾ। ਇਸ ਸਬੰਧੀ ਅੱਜ ਪੰਜਾਬ ਤੋਂ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਵਿਦਿਆਰਥੀ ਬਲਰਾਜ ਬਾਵਾ ਦੀ ਮਾਂ ਨੀਲਮ ਬਾਵਾ ਤੇ ਪਿਤਾ ਰਵਿੰਦਰ ਬਾਵਾ ਨੇ ਭਾਵੁਕ ਹੁੰਦਿਆ ਦੱਸਿਆ ਕਿ ਬੀਤੀ 15 ਜੁਲਾਈ ਨੂੰ ਉਹਨਾਂ ਦੀ ਉਹਨਾਂ ਦੇ ਸਪੁੱਤਰ ਬਲਰਾਜ ਬਾਵਾ ਨਾਲ ਆਖਰੀ ਵਾਰ ਫੋਨ ਤੇ ਗੱਲ ਹੋਈ,ਪ੍ਰੰਤੂ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਪੁੱਤਰ ਬਲਰਾਜ ਬਾਵਾ ਦਾ ਕੋਈ ਫੋਨ ਨਹੀਂ ਆਇਆ, ਜਿਸ ਕਾਰਨ ਉਹ ਇਸ ਵੇਲੇ ਬਹੁਤ ਹੀ ਸਹਿਮੇ ਹੋਏ ਅਤੇ ਫਿਕਰਮੰਦ ਹਨ। ਲਾਪਤਾ ਹੋਏ ਵਿਦਿਆਰਥੀ ਬਲਰਾਜ ਬਾਵਾ ਦੀ ਮਾਤਾ ਨੀਲਮ ਬਾਵਾ ਨੇ ਰੋਂਦਿਆਂ ਹੋਇਆ ਦੱਸਿਆ ਕਿ ਉਹਨਾਂ ਦੇ ਸਪੁੱਤਰ ਬਲਰਾਜ ਬਾਵਾ ਨੂੰ ਕੁਝ ਦਿਨਾਂ ਤੋਂ ਫੋਨ ਰਾਹੀਂ ਧਮਕੀਆਂ ਵੀ ਆ ਰਹੀਆਂ ਸਨ, ਜਿਸ ਕਾਰਨ ਬਲਰਾਜ ਬਾਵਾ ਨੇ ਉਹਨਾਂ ਨੂੰ ਦੱਸਿਆ ਕਿ ਉਹ ਵਾਪਸ ਪੰਜਾਬ ਨਹੀਂ ਆਵੇਗਾ ਅਤੇ ਪੱਕੇ ਤੌਰ ਤੇ ਹੀ ਇੰਗਲੈਂਡ ਚ ਰਹਿਣ ਲਈ ਸਿਆਸੀ ਸਰਨ ਲੈਣ ਲਈ ਅਪਲਾਈ ਕਰੇਗਾ। ਉਹਨਾਂ ਦੱਸਿਆ ਕਿ ਉਹਨਾਂ ਦੇ ਸਪੁੱਤਰ ਬਲਰਾਜ ਬਾਵਾ ਨੇ ਦੱਸਿਆ ਕਿ ਮੈਂ ਜਿੱਥੇ ਰਹਿੰਦਾ ਹਾਂ ਉਸ ਜਗ੍ਹਾ ਤੋਂ ਮੈਂ ਆਪਣੀ ਰਿਹਾਇਸ਼ ਬਦਲ ਕਿ ਲੰਦਨ ਜਾ ਰਿਹਾ ਹਾਂ। ਪਰੰਤੂ ਉਸ ਤੋਂ ਬਾਅਦ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਉਹਨਾਂ ਦੇ ਸਪੁੱਤਰ ਬਲਰਾਜ ਬਾਵਾ ਦਾ ਕੋਈ ਫੋਨ ਨਹੀਂ ਆਇਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਦਾ ਅੱਜ ਤੱਕ ਕੋਈ ਥੋਹ ਪਤਾ ਨਹੀਂ ਲੱਗਾ ਸਕਿਆ। ਲਾਪਤਾ ਹੋਏ ਵਿਦਿਆਰਥੀ ਬਲਰਾਜ ਬਾਵਾ ਦੇ ਮਾਪਿਆਂ ਨੇ ਦੱਸਿਆ ਕਿ ਬਲਰਾਜ ਬਾਵਾ ਦਾ ਫੋਨ ਨਾ ਆਉਣ ਕਾਰਨ ਉਹਨਾਂ ਵੱਲੋਂ ਇਸ ਸਬੰਧੀ ਬਹੁਤ ਹੀ ਜਦੋਂ ਜਦ ਕਰਕੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ । ਪ੍ਰੰਤੂ ਉਸ ਦੇ ਫੋਨ ਦੀ ਆਖਰੀ ਲੋਕੇਸ਼ਨ ਲੰਡਨ ਦੀ ਪਾਈ ਗਈ। ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਪੁੱਤਰ ਬਲਰਾਜ ਬਾਵਾ ਬਾਰੇ ਕੋਈ ਉਗ ਸੁਗ ਨਹੀਂ ਮਿਲੀ। ਅਤੇ ਨਾ ਹੀ ਉਸ ਤੋਂ  ਬਾਅਦ ਉਸ ਨਾਲ ਕੋਈ ਵੀ ਸੰਪਰਕ ਪੈਦਾ ਹੋ ਸਕਿਆ। ਲਾਪਤਾ ਹੋਏ ਵਿਦਿਆਰਥੀ ਬਲਰਾਜ ਬਾਵਾ ਦੇ ਮਾਤਾ ਪਿਤਾ ਨੇ ਖਦਸਾ ਜਾਹਿਰ ਕਰਦਿਆਂ ਕਿਹਾ ਕਿ ਬਲਰਾਜ ਬਾਵਾ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਵੀ ਉਹ ਬੇਹੱਦ ਚਿੰਤਿਤ ਅਤੇ ਪਰੇਸ਼ਾਨੀ ਦੀ ਆਲਮ ਵਿੱਚ ਹਨ। ਲਾਪਤਾ ਹੋਏ ਉਕਤ ਵਿਦਿਆਰਥੀ ਦੇ ਮਾਪਿਆਂ ਨੇ ਬਰਤਾਨੀਆ ਦੇ ਪੰਜਾਬੀ ਐਮ.ਪੀਜ ਨੂੰ ਉਨਾਂ ਦੇ ਸਪੁੱਤਰ ਬਾਰੇ ਪੈਰਵਾਈ ਕਰਕੇ ਭਾਲ ਕਰਨ ਦੀ ਗੁਹਾਰ ਲਗਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article30 ਜੁਲਾਈ ਨੂੰ ਲੈਂਡ ਪੂਲਿਗ ਪਾਲਸੀ ਵਿਰੁੱਧ ਕਿਨਾਂ ਕਾਮਯਾਬ ਹੋਵੇਂਗਾ ਟਰੈਕਟਰ ਯੁੱਧ
Next article“ਸਿੱਖ ਜਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਮਹੱਤਵ