HOME ਪੰਜਾਬ ਪ੍ਰਧਾਨ ਰਾਜਾ ਵੜਿੰਗ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਹੈ : ਲੰਬੜਦਾਰ...

ਪੰਜਾਬ ਪ੍ਰਧਾਨ ਰਾਜਾ ਵੜਿੰਗ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਹੈ : ਲੰਬੜਦਾਰ ਰਣਜੀਤ ਰਾਣਾ

3
ਲੰਬੜਦਾਰ ਰਣਜੀਤ ਰਾਣਾ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਤਰਨ ਤਾਰਨ ਸਾਹਿਬ ਵਿਖੇ ਹੋਣ ਵਾਲੀ ਜ਼ਿਮਨੀ ਚੋਣਾਂ ਵਿੱਚ ਹਰ ਪਾਰਟੀ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪ੍ਰਚਾਰ ਕਰ ਰਹੀ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਵਿੱਚ  ਐੱਸਸੀ.ਸਮਾਜ ਪ੍ਰਤੀ ਆਪਣੀ ਗੰਦੀ ਸੋਚ ਦਾ ਸਬੂਤ ਦਿੰਦੇ ਹੋਏ ਸਵਰਗਵਾਸੀ  ਬੂਟਾ ਸਿੰਘ ਵਾਰੇ ਜੋ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਹੀ ਘੱਟ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਲੰਬੜਦਾਰ ਪੁਰਹੀਰਾ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਕੀਤਾ  ਉਹਨਾ ਕਿਹਾ ਕਿ ਰਾਜਾ ਵੜਿੰਗ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਹੈ , ਜੋ ਸਵਰਗਵਾਸੀ ਬੂਟਾ ਸਿੰਘ  ਵਾਰੇ ਗਲਤ ਸ਼ਬਦਾਬਲੀ ਬੋਲ ਰਿਹਾ ਹੈ , ਜਿਸ ਨੂੰ ਐਸਸੀ.ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾ ਕਿਹਾ ਕਿ ਬੂਟਾ ਸਿੰਘ ਵਰਗੇ  ਸਮਾਜ ਵਿਚ ਬਹੁਤ  ਘੱਟ ਲੀਡਰ ਹਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਰਹਿ ਕੇ ਸਮਾਜ ਦੀ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ। ਉਨ੍ਹਾ ਨੇ ਕਿਹਾ ਜਿਨਾ ਚਿਰ ਬੂਟਾ ਸਿੰਘ  ਨੇ ਸਿਆਸਤ ਕੀਤੀ ਸੀ ਸਾਫ ਤੇ ਸੁਥਰੀ ਕੀਤੀ ਸੀ। ਉਹਨਾਂ ਕਿਹਾ ਕਿ  ਇਹ ਗੱਲ ਕਦੇ ਨਾ ਭੁੱਲੋ ਕੇ ਸਿੱਖ ਇਤਿਹਾਸ ਵਿੱਚ ਜਿੰਨੀਆਂ ਐਸਸੀ ਸਮਾਜ ਨੇ ਕੁਰਬਾਨੀਆਂ ਦਿੱਤੀਆਂ ਹਨ ਉਹ ਕੋਈ ਨਹੀਂ ਦੇ ਸਕਦਾ ! ਉਹਨਾਂ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਕਿਹਾ ਕਿ ਇਹੋ ਜਿਹੇ ਮਾੜੀ ਸੋਚ ਵਾਲੇ ਪਾਰਟੀ ਵਿਚ ਰੱਖਣ ਦੇ ਲਾਇਕ ਨਹੀਂ ਤੁਸੀ ਇਸ ਨੂੰ ਪਾਰਟੀ ਪੰਜਾਬ ਪ੍ਰਧਾਨ ਲਗਾਇਆ ਹੋਇਆ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਇਨਸਾਨ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਦੀ ਸੇਵਾ ਸੰਤਾਂ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੀ
Next articleਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵਲੋਂ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦੀ 20,000 ਰੁਪਏ ਮਦੱਦ