ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਟਰੱਸਟ, ਸੋਫੀ ਪਿੰਡ ਵਲੋਂ ਪੰਜਾਬ ਵਿੱਚ ਹੜ ਪੀੜਤਾਂ ਦੀ ਮਦੱਦ ਲਈ ਐਡਵੋਕੇਟ ਸੁਰਿੰਦਰ ਚੌਧਰੀ ਡਾਕਟਰ ਅੰਬੇਡਕਰ ਮਿਸ਼ਨ ਗੁਰਦਾਸਪੁਰ ਨੂੰ 20,000 ਰੁਪਏ ਬੁੱਧ ਵਿਹਾਰ ਸੋਫੀ ਪਿੰਡ ਵਿੱਚ ਸੌਂਪੇ ਗਏ। ਇਹ ਹੜ੍ਹ ਪੀੜਤਾਂ ਦੀ ਰਾਸ਼ੀ ਦਾਨੀ ਸੱਜਣਾਂ ਸ਼੍ਰੀਮਤੀ ਕਸ਼ਮੀਰ ਕੌਰ ਸਾਂਪਲਾ ਯੂਕੇ ਵੱਲੋਂ 10000 ਰੁਪਏ , ਸ੍ਰੀ ਸੋਹਨ ਲਾਲ ਸਾਂਪਲਾ ਜਰਮਨੀ ਵੱਲੋਂ 5000 ਰੁਪਏ, ਐਡਵੋਕੇਟ ਹਰਭਜਨ ਸਾਂਪਲਾ ਵੱਲੋਂ 3000 ਰੁਪਏ ਅਤੇ ਚਮਨ ਸਾਂਪਲਾ ਵੱਲੋਂ 2000 ਰੁਪਏ ਦਿੱਤੇ ਗਏ। ਇਹ ਸਾਰੀ ਰਾਸ਼ੀ ਅੱਜ ਐਡਵੋਕੇਟ ਸੁਰਿੰਦਰ ਚੌਧਰੀ ਗੁਰਦਾਸਪੁਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਗਈ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਦਾਨੀ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਐਡਵੋਕੇਟ ਸੁਰਿੰਦਰ ਚੌਧਰੀ ਗੁਰਦਾਸਪੁਰ ਨੇ ਕਿਹਾ ਕਿ ਇਹ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਖਰਚੀ ਜਾਵੇਗੀ। ਜਿਸ ਵਿੱਚ ਗੁਰਦਾਸਪੁਰ ਦੇ ਹੜ੍ਹ ਪੀੜਤ ਵਿਦਿਆਰਥੀਆਂ ਨੂੰ ਵਰਦੀਆਂ,
ਕੋਟੀਆਂ ਸਵੈਟਰ,ਕਿਤਾਬਾਂ ਅਤੇ ਹੋਰ ਜਰੂਰੀ ਸਮਾਨ ਲੋੜ ਮੁਤਾਬਕ ਦਿੱਤਾ ਜਾਵੇਗਾ। ਇਸ ਸਮੇਂ ਸ੍ਰੀ ਨਿਰਮਲ ਮੂੰਗੋਵਾਲੀਆ,ਡਾ. ਅਵਿਨਾਸ਼ ਸੋਂਧੀ, ਚਮਨ ਸਾਂਪਲਾ, ਨਰੇਸ਼ ਸਾਂਪਲਾ, ਡਾ. ਗੁਰਪਾਲ ਚੌਹਾਨ, ਲੈਂਬਰ ਬੰਗੜ, ਗੌਤਮ ਸਾਂਪਲਾ, ਲਾਲ ਚੰਦ ਸਾਂਪਲਾ ,ਰੇਸ਼ਮ ਲਾਲ ਸਾਬਕਾ ਸਰਪੰਚ ਸੋਫੀ ਪਿੰਡ, ਮਾਸਟਰ ਰਾਮ ਲਾਲ ,ਰਮਜੂ ਰਾਮ ਬਸਪਾ ਆਗੂ ,ਸਤੀਸ਼ ਕੁਮਾਰ ਬਸਪਾ ਕਲੱਸਟਰ ਪ੍ਰਧਾਨ , ਰੱਜਤ , ਅਦਿੱਤਿਆ, ਅਵਿਨਾਸ਼ ਸਰਦਾਰੀ ਲਾਲ, ਸ਼੍ਰੀਮਤੀ ਮਨਜੀਤ ਕੌਰ ਸਾਂਪਲਾ,ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਸਨ।
HOME ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵਲੋਂ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦੀ 20,000...



