ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਕੂਲ ਨਿਰਮਾਣ ਜਲਦ ਮੁਕੰਮਲ ਕਰਵਾਵਾਂਗੇ – ਸੂਬਾ ਪ੍ਰਧਾਨ ਝਰਮੜੀ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -“ਸਰਕਾਰੀ ਸਕੂਲ ਬਚਾਓ ਮੋਰਚਾ” ਵੱਲੋਂ ਬੀਤੇ ਦਿਨ ਕੀਤੇ ਰੋਸ ਮਾਰਚ, ਧਰਨਾ ਅਤੇ ਪੁੱਤਲਾ ਫੂਕ ਪ੍ਰਦਰਸ਼ਨ ਦੀਆਂ ਮੀਡੀਆ ਵਿੱਚ ਖਬਰਾਂ ਪੜ੍ਹਕੇ ਆਪਣੀ ਨੈਤਿਕ ਜ਼ਿੰਮਵਾਰੀ ਅਤੇ ਫਰਜ਼ ਨੂੰ ਸਮਝਦਿਆਂ ਨੰਬਰਦਾਰ ਯੂਨੀਅਨ ਪੰਜਾਬ 643 ਰਜਿ: ਦੇ ਸੂਬਾ ਪ੍ਰਧਾਨ ਸ. ਜਰਨੈਲ ਸਿੰਘ ਝਰਮੜੀ ਆਪਣੀ ਸੂਬਾ ਟੀਮ ਦੇ ਪ੍ਰਮੁੱਖ ਅਹੁਦੇਦਾਰਾਂ ਜਿਨ੍ਹਾਂ ਵਿੱਚ ਕੁਲਵੰਤ ਸਿੰਘ ਝਾਮਪੁਰ ਮੁੱਖ ਸਲਾਹਕਾਰ ਪੰਜਾਬ, ਲਾਇਨ ਅਸ਼ੋਕ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਭਜਨ ਸਿੰਘ ਖ਼ਜਾਨਚੀ ਪੰਜਾਬ ਨੂੰ ਨਾਲ ਲੈ ਕੇ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਲੱਗੇ ਧਰਨੇ ਨੂੰ ਬਲ ਅਤੇ ਹੌਂਸਲਾ ਦੇਣ ਲਈ ਪਹੁੰਚੇ। ਸੂਬਾ ਟੀਮ ਨੇ ਸਕੂਲ ਨੂੰ ਬੜੇ ਗੌਹ ਨਾਲ ਦੇਖਿਆ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੱਕ ਸਕੂਲ ਦਾ ਮਸਲਾ ਨਹੀਂ ਪਹੁੰਚਿਆ, ਜੇਕਰ ਪਹੁੰਚਿਆ ਹੁੰਦਾ ਤਾਂ ਸਕੂਲ ਤਿਆਰ ਹੁੰਦਾ ਕਿਉੰਕਿ ਮਾਨ ਅਤੇ ਕੇਜਰੀਵਾਲ ਸਰਕਾਰ ਦਾ ਪ੍ਰਮੁੱਖ ਉਦੇਸ਼ ਹੀ ਉੱਚ ਪੱਧਰੀ ਵਿੱਦਿਆ ਮੁਹਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਉਹ ਮਾਨ ਸਰਕਾਰ ਨਾਲ ਇਸ ਮੁੱਦੇ ‘ਤੇ ਵਿਸ਼ੇਸ਼ ਗੱਲ ਕਰਨਗੇ।ਇਸ ਮੌਕੇ ਧਰਨੇ ‘ਤੇ ਬੈਠੇ ਪੱਤਰਕਾਰ ਬਾਲ ਕ੍ਰਿਸ਼ਨ ਬਾਲੀ, ਲਾਇਨ ਬਬਿਤਾ ਸੰਧੂ, ਨੰਬਰਦਾਰ ਜਗਨ ਨਾਥ ਚਾਹਲ, ਲਾਇਨ ਦਿਨਕਰ ਸੰਧੂ, ਲਾਇਨ ਸੋਮਿਨਾਂ ਸੰਧੂ, ਸਮਾਜ ਸੇਵੀ ਸੀਤਾ ਰਾਮ ਸੋਖਲ, ਅਮਨ ਕੁਮਾਰ, ਜੋਗਿੰਦਰ ਪਾਲ ਸੁੰਨੜ ਅਤੇ ਹੋਰ ਸਾਥੀ ਮੌਜੂਦ ਸਨ। ਦੱਸ ਦੇਈਏ ਕਿ ਸੂਬਾ ਪ੍ਰਧਾਨ ਜਰਨੈਲ ਸਿੰਘ ਦਾ ਨਿਵਾਸ ਅਸਥਾਨ ਅੰਬਾਲਾ ਸ਼ਹਿਰ ਦੇ ਨਜ਼ਦੀਕ ਪਿੰਡ ਝਰਮੜੀ ਹੈ ਅਤੇ ਉਹਨਾਂ ਦਾ ਸਾਥੀਆਂ ਸਮੇਤ ਇੰਨੀ ਦੂਰ ਤੋਂ ਆਉਣਾ ਕਾਬਿਲ-ਏ-ਗੌਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly