ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਰਾਸ਼ਟਰੀ ਚੈਂਪੀਅਨਸ਼ਿਪ ਲਈ ਰਵਾਨਾ
ਜੈਸਿਕਦੀਪ ਕੌਰ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨ ਨਿਯੁਕਤ
ਸਮਾਜ ਵੀਕਲੀ ਯੂ ਕੇ
ਜਲੰਧਰ (ਹਰਜਿੰਦਰ ਪਾਲ ਛਾਬੜਾ)- ਹਾਕੀ ਇੰਡੀਆ ਵਲੋਂ ਆਂਧਰਾ ਪ੍ਰਦੇਸ਼ ਦੇ ਸ਼ਹਿਰ ਕਾਕੀਨਾਡਾ ਵਿਖੇ 1 ਅਗਸਤ ਤੋਂ 12 ਅਗਸਤ ਤੱਕ ਕਰਵਾਈ ਜਾ ਰਹੀ 15ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੇਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਅੱਜ ਬਠਿੰਡਾ ਤੋਂ ਕਾਕੀਨਾਡਾ ਲਈ ਰਵਾਨਾ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨ ਪੀਆਈਐਸ ਬਠਿੰਡਾ ਦੀ ਜੈਸਿਕਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਚੁਣੀ ਗਈ ਬਾਕੀ ਟੀਮ ਵਿੱਚ ਸੁਖਪ੍ਰੀਤ ਕੌਰ, ਮਨਦੀਪ ਕੌਰ, ਹਰਲੀਨ ਕੌਰ, ਰਿੋਬਿਕਾ, ਪਵਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਪ੍ਰਭਜੋਤ ਕੋਰ, ਨਮਨੀਤ ਕੌਰ, ਨੇਹਾ, ਹਰਮਨ ਰੇਖੀ, ਮੇਘਾ, ਕਮਲਦੀਪ ਕੌਰ, ਖੁਸ਼ਵੀਰ ਕੌਰ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਸ਼ਰਨਜੀਤ ਕੌਰ ਅਤੇ ਮਤੀਆ ਸ਼ਾਮਲ ਹਨ। ਟੀਮ ਦੇ ਕੋਚ ਰਾਜਵੰਤ ਸਿੰਘ ਮਾਨ ਅਤੇ ਮੈਨੇਜਰ ਪੁਸ਼ਪਾ ਦੇਵੀ ਹੋਣਗੇ। ਪੰਜਾਬ ਟੀਮ ਆਪਣਾ ਪਹਿਲਾ ਮੈਚ 6 ਅਗਸਤ ਨੂੰ ਖੇਡੇਗੀ।



