ਸਮਾਜ ਵੀਕਲੀ ਯੂ ਕੇ
ਕਪੂਰਥਲਾ (ਕੌੜਾ)- ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ ਜ਼ਿਲਾ ਕਪੂੂਥਲਾ ਦੇ ਯਤਨਾਂ ਅਤੇ ਪ੍ਰੇਰਨਾ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ ਦੇ ਸਿਹਤ ਅਤੇ ਸਰੀਰਿਕ ਸਿੱਖਿਆ ਵਿਭਾਗ ਨੂੰ ਪਿੰਡ ਸੁੰਨੜਵਾਲ ਦੇ ਦਾਨੀ ਸੱਜਣ ਅਤੇ ਸਾਬਕਾ ਸਰਪੰਚ ਸ੍ਰ. ਤਰਲੋਚਨ ਸਿੰਘ ਗੋਸ਼ੀ ਵੱਲੋਂ ਇਨਵਰਟਰ ਭੇਂਟ ਕੀਤਾ ਗਿਆ । ਇਸ ਮੌਕੇ ਸਕੂਲ਼ ਦੇ ਪ੍ਰਿੰਸੀਪਲ ਸਟੇਟ ਐਵਾਰਡੀ ਸ੍ਰੀਮਤੀ ਰਵਿੰਦਰ ਕੌਰ ਨੇ ਆਏ ਹੋਏ ਦਾਨੀ ਸੱਜਣਾਂ ਨੂੰ ਜੀ ਆਇਆਂ ਕਹਿਣ ਉਪਰੰਤ ਧੰਨਵਾਦ ਕੀਤਾ ਅਤੇ ਨਾਲ ਹੀ ਅੱਗੇ ਤੋਂ ਵੀ ਸਕੂਲ ਦੀ ਤਰੱਕੀ ਲਈ ਹੋਰ ਵੀ ਸਹਿਯੋਗ ਦਿੰਦੇ ਰਹਿਣ ਲਈ ਪ੍ਰੇਰਿਆ। ਇਸ ਤੋਂ ਬਾਅਦ ਸ਼੍ਰੀਮਤੀ ਅਰਵਿੰਦ ਕੌਰ ਝੰਡ ਡੀ ਪੀ ਆਈ ਮੁੱਖੀ ਸਿਹਤ ਅਤੇ ਸਰੀਰਿਕ ਸਿੱਖਿਆ ਵਿਭਾਗ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਟ ਐਵਾਰਡੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਦਾਨੀ ਸੱਜਣਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੀ ਬਲਦੇਵ ਸਿੰਘ ਦੇਬੀ ਪ੍ਰਧਾਨ ਸਪੋਰਟਸ ਕਲੱਬ ਸੁੰਨੜਵਾਲ , ਸ੍ਰ. ਮਨਦੀਪ ਸਿੰਘ ਸੁੰਨੜ, ਪ੍ਰਿ. ਮੈਡਮ ਰਵਿੰਦਰ ਕੌਰ, ਅਰਵਿੰਦ ਕੌਰ ਝੰਡ, ਸੁਖਦਿਆਲ ਸਿੰਘ ਝੰਡ, ਹਰਦੇਵ ਸਿੰਘ ਖਾਨੋਵਾਲ, ਮਨਜੀਤ ਕੌਰ ਅੰਗਰੇਜ਼ੀ ਲੈਕਚਰਾਰ, ਮਨਜੀਤ ਕੌਰ ਹਿੰਦੀ ਮਿਸਟ੍ਰੈਸ, ਸੂਰਜ ਕੁਮਾਰ ਵਰਮਾ ਕੰਪਿਊਟਰ ਅਧਿਆਪਕ, ਅਨੂਸ਼ੀਲ ਸਾਇੰਸ ਮਿਸਟ੍ਰੈਸ, ਪਰਵਿੰਦਰ ਕੌਰ ਮੈਥ ਮਿਸਟ੍ਰੈਸ, ਨਿਸ਼ਾ ਸ਼ਰਮਾ ਸਾਇੰਸ ਮਿਸਟ੍ਰੈਸ, ਸੁਖਵਿੰਦਰ ਕੌਰ ਐਸ ਐਸ ਮਿਸਟ੍ਰੈਸ ਤੇ ਸੰਤੋਖ ਸਿੰਘ ਕੈਂਪਸ ਮੈਨੇਜਰ ਹਾਜ਼ਰ ਸਨ।



