HOME ਪੰਜਾਬ ਅੰਦਰ ਵਾਰ ਵਾਰ ਹੋ ਰਿਹਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਨਿਰਾਦਰ...

ਪੰਜਾਬ ਅੰਦਰ ਵਾਰ ਵਾਰ ਹੋ ਰਿਹਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਨਿਰਾਦਰ ਭਗਵੰਤ ਮਾਨ ਅਸਤੀਫ਼ਾ ਦੇਵੇ- ਅੰਮ੍ਰਿਤਪਾਲ ਭੌਂਸਲੇ

1

ਪੰਜਾਬ ‘ਚ ਦੰਗੇ ਭੜਕਾਉਣ ਦੀ ਨੀਯਤ ਨਾਲ ਗੁਰਪਤਵੰਤ ਸਿੰਘ ਪੰਨੂ ਨਾਲ ਕਰਾਂ ਰਿਹਾ ਬੇਅਦਬੀਆਂ- ਭੌਂਸਲੇ

ਫਿਲੌਰ/ ਜਲੰਧਰ    (ਸਮਾਜ ਵੀਕਲੀ)    ਦਲਿਤ ਸਮਾਜ ਦੇ ਪੰਜਾਬ ਦੇ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੀਂ ਰਾਤ 12.27 ਵਜੇ ਫਿਲੌਰ ਦੇ ਪਿੰਡ ਨੰਗਲ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਉਸਤੇ ਕਾਲੇ ਰੰਗ ਦੀ ਸਪਰੇਅ ਮਾਰ ਕੇ ਉਸ ਦੀ ਬੇਅਬਦੀ ਕੀਤੀ ਗਈ ਹੈ। ਜਿਸ ਨਾਲ ਸਮੁੱਚੇ ਵਿਸ਼ਵ ਭਰ ਦੀਆਂ ਅੰਬੇਡਕਰਵਾਦੀ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਸੰਵਿਧਾਨ ਨਿਰਮਾਤਾ ਦਾ ਨਿਰਾਦਰ ਹੋਇਆ। ਪੰਜਾਬ ‘ਚ ਦੰਗੇ ਭੜਕਾਉਣ ਦੀ ਨੀਯਤ ਨਾਲ ਗੁਰਪਤਵੰਤ ਸਿੰਘ ਪੰਨੂ ਨਾਲ ਕਰਾਂ ਰਿਹਾ ਬੇਅਦਬੀਆਂ ਅਤੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਹੈ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦਾ ਮਾੜਾ ਹਾਲ ਅਤੇ ਵਾਰ ਵਾਰ ਬਾਬਾ ਸਾਹਿਬ ਦੇ ਸਟੈਂਚੂ ਦਾ ਨਿਰਾਦਰ ਹੋਣਾ ਬਹੁਤ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਵਾਪਰਨੀਆਂ ਆਪ ਸਰਕਾਰ ਦੇ ਫੇਲ੍ਹ ਹੋਣ ਦੀ ਨਿਸ਼ਾਨੀ ਹੈ। ਸ੍ਰੀ ਭੌਂਸਲੇ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਹਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਹੈ ਕਿਉਂਕਿ ਉਨ੍ਹਾਂ ਨੂੰ ਦੀਆਂ ਖੁਫ਼ੀਆ ਏਜੰਸੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਫੇਲ੍ਹ ਰਹੀਆਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਦਲਿਤ ਸਮਾਜ ਦੀ ਹਾਲਤ ਤਰਸਯੋਗ ਹੈ ਦੇਸ਼ ਅੰਦਰ ਜਿਥੇ ਭਾਰਤ ਦੇ ਸੰਵਿਧਾਨ ਖ਼ਤਰਾ ਹੈ ਉਥੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਂਚੂਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਵੀ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆਂ ਵਿੱਚ ਦੋਸ਼ੀ ਗਿਰਫ਼ਤਾਰ ਨਾ ਹੋਏ ਮਜ਼ਬੂਰਨ ਦਲਿਤ ਸਮਾਜ ਨੂੰ ਸੜਕਾਂ ਤੇ ਉਤਰਨਾਂ ਪਵੇਗਾ।ਇਸ ਸਮੇਂ ਡਾ. ਹਰਜਿੰਦਰ ਜੱਖੂ, ਅੰਬੇਡਕਰ ਸੈਨਾ ਆਫ਼ ਇੰਡੀਆ ਪੰਜਾਬ ਦੇ ਵਾਇਸ ਪ੍ਰਧਾਨ ਰਜਿੰਦਰ ਕਜਲੇ, ਸ੍ਰੀ ਤਾਰਾ ਚੰਦ ਜੱਖੂ, ਰਾਜਕੁਮਾਰ ਸੰਧੂ, ਗੁਲਸ਼ਨ ਮਸੰਦਪੁਰ ਜ਼ਿਲ੍ਹਾ ਪ੍ਰਧਾਨ ਅੰਬੇਡਕਰ ਸੈਨਾ ਆਫ਼ ਇੰਡੀਆ, ਅੰਮ੍ਰਿਤਪਾਲ ਤੇਹਿੰਗ, ਅਸ਼ੋਕ ਰੱਤੂ, ਵਿਪਨ ਗੰਨਾ ਪਿੰਡ, ਪ੍ਰਵੀਨ ਮਨਸੂਰਪੁਰ, ਆਜ਼ਾਦ ਕੁਮਾਰ, ਲਲਿਤ ਮੱਲ੍ਹ, ਜਗਤਾਰ ਚੰਦ ਸਾਬਕਾ ਸਰਪੰਚ, ਜਸਪਾਲ ਗਿੰਡਾ, ਰਾਏ ਬਰਿੰਦਰ ਕੌਂਸਲਰ, ਮਨੋਜ ਕੁਮਾਰ ਸੰਧੂ ਆਦਿ ਸਮਾਜ ਦੇ ਆਗੂ ਵੀ ਹਾਜ਼ਰ ਸਨ।

ਦਲਿਤ ਸਮਾਜ ਪੰਜਾਬ ਦੇ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਪ੍ਰੈੱਸ ਨੂੰ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਦੇ ਅਪਮਾਨ ਦੇ ਮਸਲੇ ਨੂੰ ਲੈਕੇ ਅੱਜ ਮੀਟਿੰਗ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਵਿਖੇ ਹੋਈ ਜਿਸ ਵਿੱਚ ਸਮੂਹਿਕ ਤੌਰ ਫੈਸਲਾ ਲਿਆ ਗਿਆ ਕਿ ਜੇਕਰ 48 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦਾ ਤਾਂ ਮਿਤੀ 4 ਜੂਨ 2025 ਨੂੰ ਠੀਕ 5 ਵਜੇ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ੍ਰੀ ਭੌਂਸਲੇ ਨੇ ਸਮੁੱਚੇ ਫਿਲੌਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵਿੱਚ ਸਹਿਯੋਗ ਕਰਨ ਅਤੇ ਸਾਥੀਆਂ ਸਮੇਤ ਪੁੱਜਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਾਇਦਾਰ ਵਿਕਾਸ ਵੱਲ ਨਵਾਂ ਕਦਮ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਨੂੰ ਮਿਲੇ ਨਵੇਂ ਸੋਲਰ ਸਿਸਟਮ
Next articleਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਸਰਪੰਚ ਤੇ ਗੁਰੂ ਘਰ ਪ੍ਰਧਾਨ ‘ਤੇ ਝੂਠਾ ਚੋਰੀ ਦਾ ਮਾਮਲਾ ਦਰਜ ਕੀਤਾ