HOME ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਾਇਦਾਰ ਵਿਕਾਸ ਵੱਲ ਨਵਾਂ ਕਦਮ...

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਾਇਦਾਰ ਵਿਕਾਸ ਵੱਲ ਨਵਾਂ ਕਦਮ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਨੂੰ ਮਿਲੇ ਨਵੇਂ ਸੋਲਰ ਸਿਸਟਮ

1
ਹੁਸ਼ਿਆਰਪੁਰ,/ਗੜ੍ਹਸ਼ੰਕਰ    (ਸਮਾਜ ਵੀਕਲੀ)   (ਬਲਵੀਰ ਚੌਪੜਾ) ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਸਰਗਰਮ ਅਤੇ ਲੋਕਪ੍ਰਿਯ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡਾਂ ਦੀ ਤਰੱਕੀ ਅਤੇ ਵਾਤਾਵਰਣ ਅਨੁਕੂਲ ਉਰਜਾ ਪ੍ਰਣਾਲੀਆਂ ਨੂੰ ਦੇਣ ਦੀ ਦਿਸ਼ਾ ਵਿੱਚ ਇਕ ਹੋਰ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ। ਹਲਕੇ ਦੇ ਪਿੰਡਾਂ ਵਿੱਚ ਸੋਲਰ ਸਿਸਟਮ ਸੌਂਪਣ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ ਜਿਸ ਨਾਲ ਪਿੰਡਾਂ ਦੀ ਜਰੂਰਤਾਂ ਦੀ ਪੂਰਤੀ ਦੇ ਨਾਲ-ਨਾਲ ਨਵੀਨ ਤਕਨਾਲੋਜੀ ਨਾਲ ਪਿੰਡਾਂ ਦੀ ਤਰੱਕੀ ਹੋਵੇਗੀ। ਇਹ ਸੋਲਰ ਸਿਸਟਮ ਪਿੰਡਾਂ ਚਾਹਲਪੁਰ, ਚਾਂਦਸੂ ਜੱਟਾ, ਦਦਿਆਲ, ਮਜਾਰਾ ਡਿੰਗਰੀਆਂ, ਮੋਨੋਵਾਲ, ਰਾਏਪੁਰ ਗੁਜਰਾ, ਸਮੁੰਦੜਾ ਖਾਸ, ਸਤਨੌਰ, ਵਾਹਿਦਪੁਰ ਅਤੇ ਪੱਦੀ ਖੁਤੀ ਨੂੰ ਦਿੱਤੇ ਗਏ। ਇਸ ਮੌਕੇ ਉੱਤੇ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਪਿੰਡ ਵਾਸੀਆਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਡਿਪਟੀ ਸਪੀਕਰ ਰੌੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਰਾਹੀਂ ਪਿੰਡਾਂ ਦੀ ਆਮ ਜਨਤਾ ਨੂੰ ਨਾ ਸਿਰਫ ਆਧੁਨਿਕ ਢਾਂਚਾ ਉਪਲਬਧ ਹੋ ਰਿਹਾ ਹੈ, ਸਗੋਂ ਬਿਜਲੀ ਬੱਚਤ ਅਤੇ ਵਾਤਾਵਰਣ ਸੰਰਕਸ਼ਣ ਦੀ ਲਹਿਰ ਨੂੰ ਵੀ ਉਤਸ਼ਾਹ ਮਿਲ ਰਿਹਾ ਹੈ।ਡਿਪਟੀ ਸਪੀਕਰ ਰੌੜੀ ਨੇ ਇਸ ਮੌਕੇ ਕਿਹਾ ਕਿ ਸੂਰਜ ਦੀ ਊਰਜਾ ਵਰਗੀ ਨਵੀਨ ਅਤੇ ਸਾਫ਼ ਊਰਜਾ ਪ੍ਰਣਾਲੀ ਵਰਤਣਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਲਈ ਲਾਜ਼ਮੀ ਹੈ। ਇਹ ਸੋਲਰ ਪ੍ਰੋਜੈਕਟ ਸਿਰਫ ਬਿਜਲੀ ਦਾ ਵਿਕਲਪ ਨਹੀਂ, ਸਗੋਂ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ। ਇਹ ਸਿਸਟਮ ਪਿੰਡਾਂ ਦੀਆਂ ਗਰਾਮ ਪੰਚਾਇਤਾਂ, ਸਰਵਜਨਿਕ ਥਾਵਾਂ ਅਤੇ ਸਮਾਜਕ ਸੇਵਾਵਾਂ ਵਿੱਚ ਵਰਤੋਂ ਲਈ ਉਪਲਬਧ ਹੋਣਗੇ। ਉਨ੍ਹਾਂ ਨੇ ਇਹ ਵੀ ਸੂਚਿਤ ਕੀਤਾ ਕਿ ਇਹ ਮੁਹਿੰਮ ਗੜ੍ਹਸ਼ੰਕਰ ਹਲਕੇ ਵਿੱਚ ਪਾਇਦਾਰ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਉਪਕਰਮਾਂ ਦੀ ਸਿਰਫ ਇੱਕ ਕੜੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਜੋ ਸਿੱਧਾ ਜਨਤਾ ਦੇ ਜੀਵਨ ਮਾਣਕਿਆਂ ਵਿੱਚ ਸੁਧਾਰ ਲਿਆਉਣਗੇ। ਪਿੰਡਾਂ ਦੇ ਸਰਪੰਚਾਂ ਵੱਲੋਂ ਡਿਪਟੀ ਸਪੀਕਰ ਰੋੜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਸਾਡੀ ਆਮ ਜਨਤਾ ਲਈ ਆਸ਼ਾ ਦੀ ਕਿਰਣ ਹਨ। ਡਿਪਟੀ ਸਪੀਕਰ ਰੌੜੀ ਵੱਲੋਂ ਹਮੇਸ਼ਾ ਹਲਕੇ ਦੀਆਂ ਲੋੜਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਅਸੀਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਉਪਰਾਂਤ ਡਿਪਟੀ ਸਪੀਕਰ ਰੋੜੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਅਸੀਂ ਸ. ਭਗਵੰਤ ਸਿੰਘ ਮਾਨ , ਮੁੱਖ ਮੰਤਰੀ, ਪੰਜਾਬ ਦੀ ਅਗਵਾਈ ਹੇਠ ਪੰਜਾਬ ਨੂੰ ਤਰੱਕੀ ਦੀ ਨਵੀਂ ਉਚਾਈਆਂ ਤੱਕ ਲੈ ਕੇ ਜਾਣ ਲਈ ਵਚਨਬੱਧ ਹਾਂ। ਹਰੇਕ ਵਾਅਦੇ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਅਤੇ ਹਲਕੇ ਦੀ ਤਰੱਕੀ ਲਈ, ਲਈ ਮੈਂ ਸਦਾ ਉਪਲਬਧ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleभारत में दलितों पर नवउदारवादी आर्थिक नीति का क्या प्रभाव है?
Next articleਪੰਜਾਬ ਅੰਦਰ ਵਾਰ ਵਾਰ ਹੋ ਰਿਹਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਨਿਰਾਦਰ ਭਗਵੰਤ ਮਾਨ ਅਸਤੀਫ਼ਾ ਦੇਵੇ- ਅੰਮ੍ਰਿਤਪਾਲ ਭੌਂਸਲੇ