ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਸਾਹਿਬ ਬਲਾਕ ਦੇ ਵਿੱਚ 116 ਪਿੰਡ ਤੇ ਇੱਕ ਸ਼ਹਿਰ ਮਾਛੀਵਾੜਾ ਸਾਹਿਬ ਆਉਂਦਾ ਹੈ ਸਮੁੱਚੇ ਇਲਾਕੇ ਦੇ ਵਿੱਚ ਮੋਟੇ ਤੌਰ ਉੱਤੇ ਪਸ਼ੂਆਂ ਦੀ ਗਿਣਤੀ ਲਗਭਗ 50 ਹਜਾਰ ਤੋਂ ਉੱਪਰ ਹੈ ਪੂਰੇ ਮਛੀਵਾੜਾ ਸਾਹਿਬ ਦੇ ਬਲਾਕ ਵਿੱਚ ਛੇ ਵੱਡੇ ਹਸਪਤਾਲ ਅਤੇ ਛੋਟੇ ਹਸਪਤਾਲ ਪਸ਼ੂਆਂ ਲਈ ਹਨ। ਪਿਛਲੀਆਂ ਸਰਕਾਰਾਂ ਦੇ ਸਮੇਂ ਇਹਨਾਂ ਹਸਪਤਾਲਾਂ ਦੇ ਵਿੱਚ ਸਰਕਾਰੀ ਤੌਰ ਉੱਤੇ ਇੱਕ ਵੀ ਓ ਅਤੇ ਇੱਕ ਵੀ ਆਈ ਤੇ ਨਾਲ ਹੀ ਦਰਜਾ ਚਾਰ ਮੁਲਾਜ਼ਮ ਹੁੰਦੇ ਹਨ ਛੋਟੇ ਪਸ਼ੂ ਹਸਪਤਾਲ ਵਿੱਚ ਦੋ ਅਸਾਮੀਆਂ ਹੁੰਦੀਆਂ ਹਨ ਤੇ ਜੇਕਰ ਨਜ਼ਰ ਮਾਰੀਏ ਤਾਂ ਮਾਛੀਵਾੜਾ ਸਾਹਿਬ ਦੇ ਛੇ ਵੱਡੇ ਪਸ਼ੂ ਹਸਪਤਾਲਾਂ ਤੋਂ ਇਲਾਵਾ ਬਲਾਕ ਦੇ ਛੋਟੇ ਹਸਪਤਾਲਾਂ ਦੇ ਵਿੱਚ ਇਸ ਵੇਲੇ ਪਸ਼ੂਆਂ ਲਈ ਕਿਸੇ ਕਿਸਮ ਦਾ ਕੋਈ ਵੀ ਮਾਹਰ ਡਾਕਟਰ ਨਹੀਂ ਹੈ। ਮਾਛੀਵਾੜਾ ਸ਼ਹਿਰ ਦੇ ਪ੍ਰਮੁੱਖ ਹਸਪਤਾਲ ਵਿੱਚ ਪ੍ਰਮੁੱਖ ਪੋਸਟਾਂ ਖਾਲੀ ਹਨ। ਇਹ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਉਸ ਸਰਕਾਰ ਦੇ ਵਿੱਚ ਹੈ ਜੋ ਹਰ ਮਾਮਲੇ ਦੇ ਵਿੱਚ ਆਪਣੀ ਪਿੱਠ ਆਪ ਹੀ ਥਾਪੜ ਰਹੀ ਹੈ ਜੇਕਰ ਸਾਡੇ ਬਲਾਕ ਮਾਛੀਵਾੜਾ ਦੇ ਵਿੱਚ ਹੀ ਪਸ਼ੂ ਧਨ ਦੇ ਲਈ ਸਰਕਾਰ ਕੋਲ ਵੱਡੇ ਛੋਟੇ ਡਾਕਟਰ ਤੇ ਦਰਜਾ ਚਾਰ ਮੁਲਾਜ਼ਮ ਨਹੀਂ ਹਨ ਫਿਰ ਸਾਰੇ ਪੰਜਾਬ ਦਾ ਕੀ ਹਾਲ ਹੁੰਦਾ ਹੋਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਛੀਵਾੜਾ ਸਾਹਿਬ ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਹਾਂ ਤਾਂ ਲੋਕਾਂ ਦੀ ਇਹ ਸਮੱਸਿਆ ਪ੍ਰਮੁੱਖ ਤੌਰ ਉੱਤੇ ਸਾਹਮਣੇ ਆਉਂਦੀ ਹੈ ਕਿਉਂਕਿ ਅੱਜ ਕੱਲ ਜਿਆਦਾਤਰ ਲੋਕ ਆਪਣੇ ਗੁਜ਼ਾਰੇ ਲਈ ਦੁੱਧ ਦਾ ਕੰਮ ਕਰਦੇ ਹਨ ਤੇ ਇਹ ਦੁੱਧ ਸਾਨੂੰ ਪਸ਼ੂਆਂ ਤੋਂ ਪ੍ਰਾਪਤ ਹੁੰਦਾ ਹੈ ਜਦੋਂ ਪਸ਼ੂ ਬਿਮਾਰ ਹੋ ਜਾਂਦੇ ਹਨ ਤਾਂ ਉਹਨਾਂ ਦੇ ਇਲਾਜ ਲਈ ਕੋਈ ਵੀ ਯੋਗ ਡਾਕਟਰ ਸਰਕਾਰੀ ਤੌਰ ਉੱਤੇ ਨਹੀਂ ਮਿਲਦਾ ਕਿਉਂਕਿ ਪੇਂਡੂ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਪਸ਼ੂ ਹਸਪਤਾਲਾਂ ਪਸ਼ੂ ਡਿਸਪੈਂਸਰੀਆਂ ਦੇ ਵਿੱਚ ਕਿਤੇ ਵੀ ਕੋਈ ਅਧਿਕਾਰੀ ਤਾਇਨਾਤ ਨਹੀਂ। ਇਥੋਂ ਤੱਕ ਕਿ ਕਈ ਪਾਸੇ ਤਾਂ ਹਸਪਤਾਲ ਬੰਦ ਹੋ ਗਏ ਹਨ ਜਦੋਂ ਸਰਕਾਰ ਵਾਰ ਵਾਰ ਇਹ ਕਹਿ ਰਹੀ ਹੈ ਕਿ ਅਸੀਂ ਇੰਨੇ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਹੈ ਅਸੀਂ ਆਕ ਕਰ ਦਿੱਤਾ ਹੈ ਪਰ ਬੇਜੁਬਾਨਾਂ ਦਾ ਜੋ ਹਾਲ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਅੱਗੇ ਗਰਮੀ ਦਾ ਮੌਸਮ ਆਉਣ ਵਾਲਾ ਹੈ ਜਿਸ ਨਾਲ ਬੰਦਿਆਂ ਵਾਂਗ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗਦੀਆਂ ਹਨ। ਡੰਗਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਨਾ ਡਾਕਟਰ ਨੇ ਫਿਰ ਦਵਾਈਆਂ ਕਿੱਥੋਂ ਹੋਣਗੀਆਂ ਜੋ ਲੋਕ ਪਸ਼ੂਆਂ ਰਾਹੀਂ ਦੁੱਧ ਦਾ ਕੰਮ ਕਰ ਰਹੇ ਹਨ ਉਹ ਚਲਦੇ ਫਿਰਦੇ ਡਾਕਟਰਾਂ ਦੇ ਕੋਲੋਂ ਮਜਬੂਰ ਹੋ ਕੇ ਆਪਣੇ ਪਸ਼ੂਆਂ ਦਾ ਇਲਾਜ ਕਰਾਉਂਦੇ ਹਨ ਜੋ ਮਹਿੰਗਾਂ ਵੀ ਹੁੰਦਾ ਹੀ ਹੈ ਨਾਲ ਹੀ ਤਸੱਲੀ ਬਖਸ਼ ਵੀ ਨਹੀਂ ਹੁੰਦਾ ਉਹਨਾਂ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਸ਼ਬਦੀ ਗੱਲਾਂ ਬਾਤਾਂ ਛੱਡ ਕੇ ਬੇਜੁਬਾਨ ਪਸ਼ੂ ਧਨ ਲਈ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj