HOME ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ

ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ

3
ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਤੱਕ ਚੱਲੇਗਾ-ਬਲਤੇਜ ਪੰਨੂ
   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਇਕ ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ। ਇਸੇ ਤਹਿਤ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਤਿੰਨ ਮਹੀਨਿਆਂ ਦੇ ਵਿੱਚ ਪੰਜਾਬ ਵਿੱਚੋਂ ਨਸ਼ਾ ਕਰਨ ਦਾ ਟੀਚਾ ਮਿਥਿਆ ਹੁਣ ਤੱਕ ਅਨੇਕਾਂ ਨਸ਼ਾ ਤਸਕਰ ਫੜੇ ਗਏ ਨਸ਼ਾ ਫੜਿਆ ਗਿਆ ਜੇਲ ਭੇਜੇ ਇਥੋਂ ਤੱਕ ਕਿ ਕਈਆਂ ਦੇ ਮਕਾਨ ਤੱਕ ਵੀ ਢਾਹੇ ਗਏ ਇਸ ਨਸ਼ਿਆਂ ਦੇ ਮਾਮਲੇ ਵਿੱਚ ਕਾਫੀ ਹੱਦ ਤੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਚੰਗਾ ਕੰਮ ਕੀਤਾ ਪਰ ਫਿਰ ਵੀ ਨਸ਼ਿਆਂ ਵਾਲੇ ਮਾਮਲੇ ਉੱਤੇ ਹੋਰ ਸ਼ਿਕੰਜਾ ਕਸਿਆ ਜਾਵੇਗਾ ਤਾਂ ਕਿ ਪੰਜਾਬ ਦੇ ਪਿੰਡ ਪਿੰਡ ਘਰ ਘਰ ਜਿੱਥੇ ਨਸ਼ੇ ਦੀ ਅਲਾਮਤ ਹੈ ਉਸਨੂੰ ਖਤਮ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਉੱਘੇ ਪੱਤਰਕਾਰ ਬਲਤੇਜ ਪੰਨੂ ਨੇ ਅੱਜ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਕੀਤਾ। ਸ੍ਰੀ ਪੰਨੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚਾ ਮੰਤਰੀ ਮੰਡਲ ਨੇ ਇੱਕ ਵਿਸ਼ੇਸ਼ ਤਹੱਈਆ ਕੀਤਾ ਹੈ ਕਿ ਜਿੰਨਾ ਚਿਰ ਪੰਜਾਬ ਦੀ ਵਾਗਡੋਰ ਲੋਕਾਂ ਨੇ ਸਾਨੂੰ ਸੰਭਾਲੀ ਹੈ ਅਸੀਂ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਵਧੀਆ ਕੰਮ ਕਰਨ ਦਾ ਯਤਨ ਕਰਾਂਗੇ ਤੇ ਕਰ ਵੀ ਰਹੇ ਹਾਂ। ਨਸ਼ਿਆਂ ਸਬੰਧੀ ਵਿਰੋਧੀ ਪਾਰਟੀਆਂ ਜੋ ਸਿਆਸਤ ਕਰ ਰਹੀਆਂ ਹਨ ਉਹਨਾਂ ਬਾਬਤ ਸ੍ਰੀ ਪੰਨੂ ਨੇ ਕਿਹਾ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਇੱਕ ਵਾਰੀ ਫਿਰ ਅਪੀਲ ਕਰਦਾ ਹਰੇਕ ਸਿਆਸੀ ਪਾਰਟੀ ਨੂੰ ਚਾਹੇ ਉਹ ਵਿਰੋਧੀ ਧਿਰਾਂ ਦੇ ਵਿੱਚ ਹਨ ਸੰਸਥਾਵਾਂ ਐਨਜੀਓਜ ਸਾਡੀਆਂ ਧਾਰਮਿਕ ਸੰਸਥਾਵਾਂ ਉਹ ਸਾਰੀਆਂ ਦੀਆਂ ਸਾਰੀਆਂ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਦੇ ਵਿੱਚ ਸਾਥ ਦੇਣ ਜੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਘੱਟੋ ਘੱਟ ਉਹ ਵਿਰੋਧ ਨਾ ਕਰਨ ਉਹ ਲੱਤਾਂ ਨਾ ਖਿੱਚਣ ਕਿਉਂਕਿ ਜਿਸ ਮੌਕੇ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਮੌਜੂਦਾ ਯੁੱਧ ਪਹੁੰਚ ਚੁੱਕਿਆ ਇਹ ਰੋਜ਼ ਰੋਜ ਇਸ ਲੈਵਲ ਤੱਕ ਨਹੀਂ ਜਾਂਦੇ ਜਿਸ ਲੈਵਲ ਤੱਕ ਇਸ ਵੇਲੇ ਚਲੇ ਗਿਆ ਹੈ ਜੇ ਅਸੀਂ ਖੁੰਝੇ ਜਾਂ ਜਿਹੜੀਆਂ ਵਿਰੋਧੀ ਧਿਰਾਂ ਜਿਸ ਕਿਸਮ ਦੇ ਨਾਲ ਸਵਾਲੀਆ ਚਿੰਨ ਉਹ ਕਰ ਰਹੀਆਂ ਨੇ ਫਿਰ ਤਾਂ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਇਨੀ ਵਚਨਬੱਧਤਾ ਦੇ ਨਾਲ ਇਸ ਯੁੱਧ ਨੂੰ ਇਸ ਲੈਵਲ ਤੱਕ ਨਹੀਂ ਲੈ ਕੇ ਆਉਣਾ। ਸ੍ਰੀ ਪੰਨੂ ਨੇ ਕਿਹਾ ਕਿ ਇੱਥੇ ਤੱਕ ਸਰਦਾਰ ਭਗਵੰਤ ਸਿੰਘ ਮਾਨ ਲੈ ਕੇ ਆਏ ਨੇ ਕਿ ਉਹਨਾਂ ਦਾ ਸੁਪਨਾ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਯੁੱਧ ਪੰਜਾਬ ਦੇ ਲੋਕਾਂ ਸਦਕਾ ਹੀ ਜਿੱਤਿਆ ਜਾਣਾ ਹੈ।  ਸੋ ਆਓ ਸਾਰੇ ਹੀ ਪੰਜਾਬ ਵਾਸੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੈਠੇ ਹਨ ਸਭਨਾਂ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਕਿ ਪੰਜਾਬ ਵਿੱਚੋਂ ਇਹੋ ਜਿਹੀਆਂ ਅਲਾਮਤਾਂ ਨੂੰ ਬਾਹਰ ਕੱਢ ਕੇ ਮੁੜ ਰੰਗਲਾ ਪੰਜਾਬ ਬਣਾਈਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਓਲੰਪੀਅਨ ਪ੍ਰਿਥੀਪਾਲ ਹਾਕੀ 2025 ਸੀਨੀਅਰ ਵਰਗ ‘ਚ ਕਿਲ੍ਹਾ ਰਾਏਪੁਰ ਸੈਮੀਫਾਈਨਲ ਵਿੱਚ, ਜਰਖੜ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਕੁਆਰਟਰ ਫਾਈਨਲ ਵਿੱਚ ਪੁੱਜੇ
Next articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ‘ਚ ਸਮਰ ਕੈਂਪ ਧੂਮਧਾਮ ਨਾਲ ਸੰਪੰਨ