
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 15ਵਾਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਲੀਗ ਗੇੜ ਦੇ ਆਖਰੀ ਮੈਚਾਂ ਵਿੱਚ ਜਿੱਥੇ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਕਲੱਬ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਜਰਖੜ ਹਾਕੀ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਨੇ ਵੀ ਕੁਆਰਟਰ ਫਾਈਨਲ ਵਿੱਚ ਦਾਖਲਾ ਪਾਇਆ । ਜਦਕਿ ਬਾਬਾ ਕਿਰਪਾਲ ਦਾਸ ਕਲੱਬ ਹੇਰਾਂ ਨੂੰ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਲਈ ਮਜ਼ਬੂਰ ਹੋਣਾ ਪਿਆ। ਅੱਜ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਜਰਖੜ ਖੇਡ ਸਟੇਡੀਅਮ ਦੇ ਨੀਲੇ ਰੰਗ ਦੇ ਐਸਟ੍ਰੋਟਰਫ ਹਾਕੀ ਮੈਦਾਨ ਉੱਪਰ ਖੇਡੇ ਗਏ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਕਲੱਬ ਨੇ ਸੰਤ ਬਾਬਾ
ਕਿਰਪਾਲ ਦਾਸ ਕਲੱਬ ਹੇਰਾਂ ਨੂੰ 7-2 ਗੋਲਾਂ ਨਾਲ ਹਰਾ ਕੇ ਪੂਲ ਏ ਵਿੱਚੋਂ 11 ਅੰਕਾਂ ਨਾਲ ਸਰਵੋਤਮ ਸਥਾਨ ਹਾਸਲ ਕਰਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਕਿਲ੍ਹਾ ਰਾਏਪੁਰ ਦਾ ਸਰਬਜੋਤ ਸਿੰਘ ਜੋਤੀ “ਡਾਬਰ ਹੀਰੋ ਆਫ ਦਾ ਮੈਚ” ਬਣਿਆ। ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਨੀਟਾ ਕਲੱਬ ਰਾਮਪੁਰ ਨੂੰ ਬਹੁਤ ਹੀ ਸੰਘਰਸ਼ਪੂਰਨ ਅਤੇ ਰੋਮਾਂਚਕ ਮੁਕਾਬਲੇ ਵਿੱਚ 7-6 ਗੋਲਾਂ ਨਾਲ ਹਰਾ ਕੇ ਕੁਲ 11 ਅੰਕ ਹਾਸਲ ਕਰਦਿਆਂ ਪੂਲ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ, ਜਰਖੜ ਹਾਕੀ ਅਕੈਡਮੀ ਦਾ ਪਵਨਪ੍ਰੀਤ ਸਿੰਘ “ਡਾਬਰ ਹੀਰੋ ਆਫ ਦਾ ਮੈਚ” ਬਣਿਆ। ਜਦਕਿ ਨੀਟਾ ਕਲੱਬ ਰਾਮਪੁਰ ਨੂੰ 7 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਹੋਇਆ। ਇਸ ਤੋਂ ਇਲਾਵਾ ਜੂਨੀਅਰ ਵਰਗ ਹਾਕੀ ਵਿੱਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ । ਜਰਖੜ ਅਕੈਡਮੀ ਦਾ ਦਿਲਪ੍ਰੀਤ ਸਿੰਘ “ਹੀਰੋ ਆਫ ਦਾ ਮੈਚ” ਬਣਿਆ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੇ ਐਚਟੀਸੀ ਸੈਂਟਰ ਰਾਮਪੁਰ ਨੂੰ 6-5 ਗੋਲਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਜੇਤੂ ਟੀਮ ਦਾ ਪਰਵਿੰਦਰ ਸਿੰਘ “ਡਾਬਰ ਹੀਰੋ ਆਫ ਦਾ ਮੈਚ” ਬਣਿਆ। ਅੱਜ ਦੇ ਮੈਚਾਂ ਦੌਰਾਨ ਸਤਵਿੰਦਰ ਸਿੰਘ ਬਿੱਟੂ ਬੱਗਾ, ਜਗਰੂਪ ਸਿੰਘ ਜਰਖੜ,ਅਜੀਤ ਸਿੰਘ ਲਾਦੀਆਂ, ਕੁਲਦੀਪ ਸਿੰਘ ਘਵੱਦੀ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਗੁਰਸਤਿੰਦਰ ਸਿੰਘ ਪ੍ਰਗਟ, ਮਨਜੀਤ ਸਿੰਘ ਚਾਹਲ, ਸ਼ਿੰਗਾਰਾ ਸਿੰਘ ਜਰਖੜ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਅਜੀਤਪਾਲ ਸਿੰਘ ਨਾਰੰਗਵਾਲ, ਤਜਿੰਦਰ ਸਿੰਘ ਲਾਡੀ ਸੁਧਾਰ, ਪਰਮਜੀਤ ਸਿੰਘ ਪੰਮਾ ਗਰੇਵਾਲ, ਬਾਬਾ ਰੁਲਦਾ ਸਿੰਘ ਸਾਇਆ ਕਲਾ ਆਦਿ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਟੂਰਨਾਮੈਂਟ ਦੇ ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਕੁਆਰਟਰ ਫਾਈਨਲ ਮੁਕਾਬਲੇ 5 ਜੂਨ ਨੂੰ ਖੇਡੇ ਜਾਣਗੇ ਜਦਕਿ ਸੈਮੀਫਾਈਨਲ 7 ਜੂਨ ਨੂੰ ਅਤੇ ਫਾਈਨਲ ਮੁਕਾਬਲੇ 8 ਜੂਨ ਨੂੰ ਖੇਡੇ ਜਾਣਗੇ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



