HOME ਪੰਜਾਬ ਸਰਕਾਰ ਵੱਲੋਂ ਵੱਲੋਂ ਪੱਤਰਕਾਰਾਂ ਅਤੇ ਕੁੱਝ ਹੋਰ ਸਮਾਜਿਕ ਕਾਰਕੁੰਨਾਂ...

ਪੰਜਾਬ ਸਰਕਾਰ ਵੱਲੋਂ ਵੱਲੋਂ ਪੱਤਰਕਾਰਾਂ ਅਤੇ ਕੁੱਝ ਹੋਰ ਸਮਾਜਿਕ ਕਾਰਕੁੰਨਾਂ ਤੇ ਦਰਜ ਕੀਤੇ ਪਰਚੇ ਦੇ ਵਿਰੋਧ ਵਿੱਚ ਐਸਡੀਐਮ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ

2

ਪ੍ਰੈਸ ਕਲੱਬ ਰਾਏਕੋਟ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ, ਐਸਡੀਐਮ ਰਾਏਕੋਟ ਨੂੰ ਪਰਚਾ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ

 ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ:- ਪੰਜਾਬ ਸਰਕਾਰ ਵੱਲੋਂ  ਵੱਲੋਂ ਤਿੰਨ ਪੱਤਰਕਾਰਾਂ ਅਤੇ ਕੁੱਝ ਹੋਰ ਸਮਾਜਿਕ ਕਾਰਕੁੰਨਾਂ ਸਮੇਤ 10 ਲੋਕਾਂ ਤੇ ਦਰਜ ਕੀਤੇ ਪਰਚੇ ਦੇ ਵਿਰੋਧ ਵਿੱਚ ਅੱਜ ਪ੍ਰੈਸ ਕਲੱਬ ਰਾਏਕੋਟ ਵੱਲੋਂ ਪ੍ਰਧਾਨ ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਸਥਾਨਕ ਐਸਡੀਐਮ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਜਿਸ ਤੋਂ ਬਾਅਦ ਐਸਡੀਐਮ ਰਾਏਕੋਟ ਨੂੰ ਪਰਚਾ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹਮਖਿਆਲੀ ਜਥੇਬੰਦੀਆਂ ਦੇ ਆਗੂ ਅਤੇ ਮੋਹਤਬਰ ਆਗੂ ਹਾਜ਼ਰ ਸਨ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਜਥੇਬੰਦਕ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਕਿਹਾ ਅਤੇ ਤੁਰੰਤ ਪੱਤਰਕਾਰਾਂ ਤੇ ਕੀਤੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਰਾਮ ਗੋਪਾਲ ਰਾਏਕੋਟੀ ਅਤੇ ਪ੍ਰਧਾਨ ਸੰਜੀਵ ਕੁਮਾਰ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰਾਂ ਤੇ ਝੂਠੇ ਮੁਕਦਮੇ ਦਰਜ ਕਰਕੇ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਉਹੀ ਮੁੱਖ ਮੰਤਰੀ ਹੈ ਜਦ ਇਹ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਆਮ ਲੋਕਾਂ ਨੂੰ ਸਰਕਾਰ ਤੋਂ ਸਵਾਲ ਕਰਨ ਦੀ ਮੰਗ ਕਰਦਾ ਹੁੰਦਾ ਸੀ, ਲੇਕਿਨ ਅੱਜ ਜਦ ਪੱਤਰਕਾਰ ਇਸ ਤੋਂ ਸਵਾਲ ਪੁੱਛ ਰਹੇ ਹਨ ਤਾਂ ਇਹ ਉਹਨਾਂ ‘ਤੇ ਪਰਚੇ ਦਰਜ ਕਰਕੇ ਮੀਡੀਆ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹ ਦਮਨਕਾਰੀ ਨੀਤੀਆਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਣਗੀਆਂ। ਉਹਨਾਂ ਮੰਗ ਕੀਤੀ ਕਿ ਪੱਤਰਕਾਰਾਂ ਤੇ ਕੀਤੇ ਝੂਠੇ ਮੁਕਦਮੇ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਬਲਜੀਤ ਸਿੰਘ ਅਤੇ ਕਿਸਾਨ ਆਗੂ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਨੇ ਕਿਹਾ ਕਿ ਸਰਕਾਰ ਪੱਤਰਕਾਰਾਂ ਤੇ ਝੂਠੇ ਮੁਕਦਮੇ ਦਰਜ ਕਰਕੇ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗੀ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਹ ਸੰਘਰਸ਼ ਲੋਕ ਸੰਘਰਸ਼ ਵਿੱਚ ਬਦਲ ਜਾਵੇਗਾ। ਮੰਗ ਪੱਤਰ ਲੈਣ ਉਪਰੰਤ ਐਸਡੀਐਮ ਰਾਏਕੋਟ ਮੈਡਮ ਪਾਇਲ ਗੋਇਲ ਨੇ ਪੱਤਰਕਾਰਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਪੱਤਰ ਨੂੰ ਸਰਕਾਰ ਤੱਕ ਪਹੁੰਚਦਾ ਕਰ ਦੇਣਗੇ। ਇਸ ਮੌਕੇ ਆਰਜੀ ਰਾਏਕੋਟੀ, ਸੁਸ਼ੀਲ ਕੁਮਾਰ, ਰਘਵੀਰ ਸਿੰਘ ਜੱਗਾ, ਗੁਰਭਿੰਦਰ ਗੁਰੀ.ਆਤਮਾ ਸਿੰਘ ਲੋਹਟਬੱਦੀ, ਇਕਬਾਲ ਸਿੰਘ ਗੁਲਾਬ, ਪ੍ਰਵੀਨ ਅੱਗਰਵਾਲ, ਸੁਸ਼ੀਲ ਵਰਮਾਂ, ਗੁਰਭਿੰਦਰ ਗੁਰੀ, ਸ਼ਮਸ਼ੇਰ ਸਿੰਘ, ਨਾਮਪ੍ਰੀਤ ਸਿੰਘ ਗੋਗੀ, ਜਸਵੰਤ ਸਿੰਘ ਸਿੱਧੂ, ਬਿੱਟੂ ਹਲਵਾਰਾ, ਗੁਰਜੀਤ ਸਿੰਘ ਬਾਬੂ, ਅਮਿਤ ਪਾਸੀ, ਮੁਹੰਮਦ ਇਮਰਾਨ, ਜਗਪਾਲ ਸਿੰਘ ਸਿਵੀਆਂ, ਅਮਰਜੀਤ ਸਿੰਘ ਸੁਧਾਰ, ਬਲਜੀਤ ਸਿੰਘ ਗਰੇਵਾਲ, ਹਰਬਖ਼ਸੀਸ਼ ਸਿੰਘ ਕਿਸਾਨ ਆਗੂ, ਰਾਜਨ ਸਿੰਘ, ਜਗਪਾਲ ਸਿੰਘ, ਭਾਜਪਾ ਆਗੂ ਸ਼ੀਤਲ ਪ੍ਰਕਾਸ਼, ਬਸਪਾ ਆਗੂ ਸੁਰਿੰਦਰ ਸਿੰਘ ਪੱਪੀ ਸਪਰਾ, ਇੰਦਰਪਾਲ ਸਿੰਘ ਗੋਲਡੀ, ਹਰਬੰਸ ਸਿੰਘ ਹਾਂਸ, ਨੰਬਰਦਾਰ ਸੁਰਿੰਦਰ ਸਿੰਘ ਸੀਲੋਆਣੀ, ਮੁਲਾਜ਼ਮ ਆਗੂ ਜੰਗਪਾਲ ਸਿੰਘ, ਰਾਜਮਿੰਦਰਪਾਲ ਸਿੰਘ ਪਰਮਾਰ, ਮਾਸਟਰ ਰਾਜਨ ਸਿੰਘ, ਸੁਖਦੀਪ ਸਿੰਘ, ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਬੀਕੇਯੂ ਮੀਤ ਪ੍ਰਧਾਨ ਬੀਕੇਯੂ ਡਕੌਂਦਾ, ਅਮਰੀਕ ਸਿੰਘ ਹਲਵਾਰਾ ਬਲਾਕ ਪ੍ਰਧਾਨ ਸੁਧਾਰ, ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆ, ਮੁਹੰਮਦ ਅਖਤਰ ਜੁਬੇਰੀ, ਸੰਦੀਪ ਸਿੰਘ ਸੋਨੀ ਬਾਬਾ, ਗੁਰਮੀਤ ਸਿੰਘ ਤਲਵੰਡੀ ਹਰਪਾਲ ਸਿੰਘ ਭੈਣੀ ਸੁਖਚੈਨ ਸਿੰਘ ਮਹਿੰਦਰ ਸਿੰਘ ਹੈਪੀ ਸਿੰਘ ਜਸਵੰਤ ਸਿੰਘ ਸ਼ਿਆਮ ਸਿੰਘ ਬਾਬਾ ਨਛੱਤਰ ਸਿੰਘ ਗਰੇਵਾਲ ਲਾਲਜੀਤ ਸਿੰਘ ਸੁਖਦੀਪ ਸਿੰਘ ਸਮੇਤ ਹੋਰ ਕਈ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰ ਦਿਵਸ – ਡਿਪਟੀ ਕਮਿਸ਼ਨਰ ਆਸ਼ਿਕਾ ਜੈਨ
Next articleਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਵੱਲੋਂ ਕਰਮਜੀਤ ਸਿੰਘ ਗਰੇਵਾਲ ਦੀ ਪੁਸਤਕ ਰਿਲੀਜ਼