HOME ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਵੱਲੋਂ ਕਰਮਜੀਤ ਸਿੰਘ ਗਰੇਵਾਲ ਦੀ ਪੁਸਤਕ...

ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਵੱਲੋਂ ਕਰਮਜੀਤ ਸਿੰਘ ਗਰੇਵਾਲ ਦੀ ਪੁਸਤਕ ਰਿਲੀਜ਼

  ਨਿਵੇਕਲੀ ਗਾਇਕੀ ਵਾਲ਼ੇ ਲੇਖਕ ਦੀਆਂ 13 ਪੁਸਤਕਾਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਬੱਚਿਆਂ ਲਈ ਉਸਾਰੂ ਗੀਤ ਲਿਖਣ ਤੇ ਗਾਉਣ ਲਈ ਜਾਣੇ ਜਾਂਦੇ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਦੀ ਬਾਲ ਗੀਤ ਪੁਸਤਕ “ਬੱਚੇ ਨਾਂ ਚਮਕਾਵਣਗੇ” ਸਿੱਖਿਆ ਮੰਤਰੀ ਪੰਜਾਬ ਸ੍ਰ: ਹਰਜੋਤ ਸਿੰਘ ਬੈਂਸ ਨੇ ਆਪਣੇ ਕਰ-ਕਮਲਾਂ ਨਾਲ਼ ਰਿਲੀਜ਼ ਕੀਤੀ। ਬੱਚਿਆਂ ਲਈ ਚੰਗੇ ਸਾਹਿਤ ਦੀ ਉਸਾਰੀ ਲਈ ਉਹਨਾਂ ਗਰੇਵਾਲ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸ੍ਰ: ਗੁਰਿੰਦਰ ਸਿੰਘ ਸੋਢੀ ਡੀ.ਪੀ.ਆਈ. ਸੈਕੰਡਰੀ ਸਿੱਖਿਆ, ਸ਼੍ਰੀ ਸੁਨੀਲ ਕੁਮਾਰ ਭਾਰਦਵਾਜ ਡਾਇਰੈਕਟਰ ਫਿਜੀਕਲ ਐਜੂਕੇਸ਼ਨ, ਸ਼੍ਰੀਮਤੀ ਡਿੰਪਲ ਮਦਾਨ ਜੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ, ਸ੍ਰ: ਅਮਨਦੀਪ ਸਿੰਘ ਡਿਪਟੀ ਡੀ.ਈ.ਓ. ਲੁਧਿਆਣਾ, ਸ੍ਰ: ਅਜੀਤਪਾਲ ਸਿੰਘ ਸਟੇਟ ਸਪੋਰਟਸ ਕਮੇਟੀ ਮੈਂਬਰ (ਸਟੇਟ ਅਵਾਰਡੀ) ਸ੍ਰ: ਕੁਲਬੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਡਾਕਟਰ ਨਿਰਮਲ ਜੌੜਾ, ਸ੍ਰ: ਜਸਵਿੰਦਰ ਸਿੰਘ ਵਿਰਕ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲੁਧਿਆਣਾ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾ ਰਹੇ ਮਾਸਟਰ ਕਰਮਜੀਤ ਸਿੰਘ ਗਰੇਵਾਲ (ਲਲਤੋਂ ਕਲਾਂ) ਦੀਆਂ 13 ਬਾਲ ਸਾਹਿਤ ਪੁਸਤਕਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਾਇਬ੍ਰੇਰੀਆਂ ਲਈ ਪ੍ਰਵਾਨ ਹਨ। ਬੱਚਿਆਂ ਲਈ ਨਿਵੇਕਲ਼ੀ ਗਾਇਕੀ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੇ ਲਿਖੇ ਇੱਕ ਗੀਤ ‘ਲੋਰੀ’ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਅਤੇ ਕਈ ਗੀਤਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ਼ੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐੱਸ.ਈ.ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਦੀਆਂ ਰਚਨਾਵਾਂ ਸ਼ਾਮਲ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਵੱਲੋਂ ਵੱਲੋਂ ਪੱਤਰਕਾਰਾਂ ਅਤੇ ਕੁੱਝ ਹੋਰ ਸਮਾਜਿਕ ਕਾਰਕੁੰਨਾਂ ਤੇ ਦਰਜ ਕੀਤੇ ਪਰਚੇ ਦੇ ਵਿਰੋਧ ਵਿੱਚ ਐਸਡੀਐਮ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ
Next articleਜਰਖੜ ਹਾਕੀ ਅਕੈਡਮੀ ਨੇ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 42ਵੀਂ ਬਰਸੀ ਖੇਡ ਭਾਵਨਾ ਨਾਲ ਮਨਾਈ