HOME ਇੱਛਾਧਾਰੀ ਦੇ ਧਾਰਮਿਕ ਸਥਾਨ ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ।

ਇੱਛਾਧਾਰੀ ਦੇ ਧਾਰਮਿਕ ਸਥਾਨ ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ।

1

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਇੱਛਾਧਾਰੀ ਦੇ ਧਾਰਮਿਕ ਸਥਾਨ ਤੇ ਸਾਲਾਨਾ ਜੋੜ ਮੇਲਾ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਕਰਵਾਇਆ ਗਿਆ ਇਸ ਧਾਰਮਿਕ ਸਥਾਨ ਤੇ ਗੱਦੀਨਸ਼ੀਨ ਬਾਬਾ ਤਿਲਕ ਰਾਜ ਜੀ ਹਨ ਜਿਸ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਜੀ ਬੀਬੀ ਕਰਮੀ ਜੀ ਸਨ ‌ਇਹ ਬਾਬਾ ਜੀ ਇੱਛਾਧਾਰੀ ਦੀ ਯਾਦ ਵਿੱਚ ਹਰ ਸਾਲ ਮੇਲਾ ਕਰਵਾਉਂਦੇ ਹਨ ਇਸ ਮੇਲੇ ਤੇ ਬਹੁਤ ਰੌਣਕ ਹੁੰਦੀ ਹੈ ਇਸ ਮੌਕੇ ਪ੍ਰਵੀਨ ਬੰਗਾ ਅਤੇ ਸਤਪਾਲ ਰਟੈਂਡਾ ਜੀ ਨੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ ਜਿਨ੍ਹਾਂ ਨੂੰ ਬੰਦ ਕਰਾਉਣ ਲਈ ਬਸਪਾ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਇਸ ਧਾਰਮਿਕ ਮੇਲੇ ਦੀ ਵਧਾਈਆਂ ਦਿੱਤੀਆਂ। ਨਿਰਮਲ ਨਿੰਮਾ ਅਤੇ ਹਰਦੀਪ ਦੀਪ ਕਲਾਕਾਰਾਂ ਨੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਸੰਗਤ ਦਾ ਮੰਨ ਮੋ ਲਿਆ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ ਮਿਊਜਕ ਗਰੁੱਪ ਜਸਪਾਲ ਲਧਾਣਾ ਸਨ।ਇਸ ਮੌਕੇ ਤੇ ਰਵਿੰਦਰ ਮਹਿੰਮੀ ਬਸਪਾ ਆਗੂ,ਵਿਜੇ ਗੁਣਾਚੌਰ ਸਕੱਤਰ ਬਸਪਾ, ਪਰਮਜੀਤ ਮਹਿਰਮਪੁਰੀ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਦਵਿੰਦਰ ਬੇਗਮਪੁਰੀ, ਚਰਨਜੀਤ ਸਿੰਘ ਨੰਬਰਦਾਰ ਸੱਲ੍ਹਾਂ , ਮਨਜੀਤ ਸੋਨੂੰ, ਆਸ਼ਾ ਵਰਕਰ ਗੁਰਬਖਸ਼ ਕੌਰ ਅਤੇ ਬਹੁਤ ਸਾਰੀ ਸੰਗਤ ਆਈ ਹੋਈ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਕਰਕੇ ਬਹੁਤ ਸਾਰੇ ਬਲਾਕਾਂ ਨੂੰ ਖਤਮ ਕਰ ਦਿੱਤਾ
Next articleਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਜਨਮ ਅਸ਼ਟਮੀ ਮਨਾਈ ਗਈ