HOME ਪੰਜਾਬ ਸਰਕਾਰ ਹਾਲੇ ਤੱਕ ਹੋਸ਼ ਵਿੱਚ ਨਹੀਂ ਆਈਂ –ਰਣਵੀਰ ਬੱਬਰ

ਪੰਜਾਬ ਸਰਕਾਰ ਹਾਲੇ ਤੱਕ ਹੋਸ਼ ਵਿੱਚ ਨਹੀਂ ਆਈਂ –ਰਣਵੀਰ ਬੱਬਰ

2

ਗੜ੍ਹਸ਼ੰਕਰ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) “ਪੰਜਾਬ ਸੰਭਾਲੋ “ਮੁਹਿੰਮ ਤਹਿਤ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ, ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਸ਼੍ਰੀ ਰਣਵੀਰ ਬੱਬਰ ਨੇ ਪਿੰਡ ਪਾਰੋਵਾਲ ਹਲਕਾ ਗੜ੍ਹਸ਼ੰਕਰ ਵਿਖੇ ਬੂਥ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਕਿਉਂਕਿ ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾ ਦੀ ਬੇਅਦਬੀ ਅਜੇ ਤੱਕ ਨਹੀਂ ਰੋਕ ਸਕੀ ਕਿਉਂਕਿ ਕਿ ਪੰਜਾਬ ਸਰਕਾਰ ਹਾਲੇ ਤੱਕ ਹੋਸ਼ ਵਿੱਚ ਨਹੀਂ ਆਈਂ।ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ। ਪੁਲਸ ਨੂੰ ਦੋਸ਼ੀਆਂ ਦਾ ਪਤਾ ਹੋਣ ਦੇ ਬਾਵਜੂਦ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ। ਗੁਰੂਆਂ ਦੀ ਪਵਿੱਤਰ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰਾਂ ਦੇ ਲਾਗੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ। ਲੁੱਟਾਂ ਖੋਹਾਂ ਚੋਰੀਆਂ ਦੇ ਮਾਮਲੇ ਵੱਧ ਗਏ।ਇਸ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਗੜ੍ਹਸ਼ੰਕਰ ਵਿੱਚ ਸੈਕਟਰ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜਨੇ ਸ਼ੁਰੂ ਕੀਤੇ ਹੋਏ ਹਨ। ਅੱਜ ਹਲਕਾ ਗੜ੍ਹਸ਼ੰਕਰ ਦੇ ਪਿੰਡ ਪਾਰੋਵਾਲ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਵਿੱਚ ਸ਼੍ਰੀ ਪ੍ਰਕਾਸ਼ ਚੰਦ ਸੀਨੀਅਰ ਵਰਕਰ, ਸ਼੍ਰੀ ਬਲਵੀਰ ਸਿੰਘ ਬੂਥ ਪ੍ਰਧਾਨ ਸ਼੍ਰੀ ਬੱਗੂ ਰਾਮ, ਸ਼੍ਰੀ ਮਲਕੀਤ ਰਾਮ,ਸ਼੍ਰੀ ਸਰਵਣ ਸਿੰਘ, ਸ਼੍ਰੀ ਪ੍ਰੇਮ ਸਿੰਘ ਸੈਕਟਰ ਪ੍ਰਧਾਨ ਬੋੜਾ, ਸ਼੍ਰੀ ਦਵਿੰਦਰ ਬੱਬਰ ਬੂਥ ਪ੍ਰਧਾਨ ਸਦਰਪੁਰ,ਭੈਣਾਂ ਬੀਬੀਆਂ ਤੇ ਬੂਥ ਦੇ ਹੋਰ ਸਾਥੀਆਂ ਨੇ ਪੂਰਨ ਸਹਿਯੋਗ ਦਿੱਤਾ। ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਇਹਨਾਂ ਦੇ ਧੰਨਵਾਦੀ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਦੀ ਅਚਨਚੇਤ ਚੈਕਿੰਗ ਕੀਤੀ ਗਈ।
Next articleਲੋਕ ਇਨਸਾਫ਼ ਮੰਚ ਵਲੋਂ 07 ਜੁਲਾਈ ਦੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਰਾਮਗੜ ਵਿਖੇ ਵਿਸ਼ਾਲ ਮੀਟਿੰਗ