HOME ਲੋਕ ਇਨਸਾਫ਼ ਮੰਚ ਵਲੋਂ 07 ਜੁਲਾਈ ਦੇ ਧਰਨੇ ਦੀ ਤਿਆਰੀ ਸਬੰਧੀ ਪਿੰਡ...

ਲੋਕ ਇਨਸਾਫ਼ ਮੰਚ ਵਲੋਂ 07 ਜੁਲਾਈ ਦੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਰਾਮਗੜ ਵਿਖੇ ਵਿਸ਼ਾਲ ਮੀਟਿੰਗ

2

*ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਲਈ ਹੋਵੇਗਾ ਆਰ ਪਾਰ ਦਾ ਸੰਘਰਸ਼:- ਜਰਨੈਲ ਫਿਲੌਰ*

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ 07 ਜੁਲਾਈ ਨੂੰ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਪਿੰਡ ਰਾਮਗ਼ੜ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਭੌਰਾ, ਸਕੱਤਰ ਪਰਸ਼ੋਤਮ ਫਿਲੌਰ,ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਸੰਦੀਪ ਕੁਮਾਰ, ਸਰਬਜੀਤ ਸਾਬੀ,  ਸਰੂਪ ਕਲੇਰ ਅਤੇ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਰਾਬਰ ਵਿਕਾਸ ਨਹੀਂ ਹੋਇਆ ਅਤੇ ਨਾਂ ਹੀ ਹਾਲੇ ਤੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਹੱਲ ਹੋ ਸਕਿਆ। ਆਗੂਆਂ ਨੇ ਕਿਹਾ ਕਿ 7 ਜੁਲਾਈ ਨੂੰ ਡੇਰਾ ਮਈਆ ਭਗਵਾਨ ਫਿਲੌਰ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਨਿਵਾਸੀਆਂ ਵਲੋਂ ਸੰਘਰਸ਼ ਵਿੱਚ ਪੁੱਜਣ ਦਾ ਐਲਾਨ ਕੀਤਾ ਗਿਆ ਅਤੇ ਲੋਕ ਇਨਸਾਫ਼ ਮੰਚ ਦਾ ਪਿੰਡ ਵਿੱਚ ਯੂਨਿਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਸੰਦੀਪ ਕੁਮਾਰੀ ਸਰਪੰਚ, ਰੇਖਾ ਰਾਣੀ, ਗੁਰਦੀਪ ਕੁਮਾਰ, ਅਸ਼ੋਕ ਕੁਮਾਰ, ਸੂਰਜ ਪ੍ਰਕਾਸ਼, ਗੁਰਮੇਜ ਕੌਰ, ਜਸਪਾਲ ਨੰਬਰਦਾਰ, ਕਮਲ ਕਿਸ਼ੋਰ, ਜਗਜੀਵਨ ਰਾਮ, ਮਨਜੀਤ ਕੁਮਾਰ, ਤਰਸੇਮ ਨਾਥ, ਪਾਵਨ ਕੁਮਾਰ, ਬਲਦੇਵ ਰਾਜ , ਜਗੀਰ, ਤਾਰੀ, ਛਿੰਬੋ, ਗੈਜੋ, ਹੰਸੋ, ਗੁਰਮੇਜੋ, ਲਕਸ਼ਮੀ, ਸੀਸੋ, ਭਜਨੋ, ਪਾਲੋ, ਜੀਵਨ ਲਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਹਾਲੇ ਤੱਕ ਹੋਸ਼ ਵਿੱਚ ਨਹੀਂ ਆਈਂ –ਰਣਵੀਰ ਬੱਬਰ
Next articleਗ਼ਜ਼ਲ