(ਸਮਾਜ ਵੀਕਲੀ) ਦੋਸਤੋ ਮੇਰੀਆਂ ਲਿਖੀਆਂ ਕਿਤਾਬਾਂ “ਸਵੈ ਵਿਕਾਸ ਬਾਰੇ”, “ਮੌਟੀਵੇਸ਼ਨਲ ਤੇ ਹੋਰ ਲੇਖ”, “ਤਰਕਸ਼ੀਲਤਾ ਤੇ ਤੰਦਰੁਸਤੀ” ਨਿਊਜ਼ੀਲੈਂਡ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਚੌਥੀ ਕਿਤਾਬ ਮੇਰੇ ਜੀਵਨ ਬਾਰੇ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਡਾਕਟਰ ਰਾਜਾ ਰਾਮ ਹੰਡਿਆਇਆ ਜੀ ਦੁਆਰਾ ਲਿਖੀ ਹੋਈ ਵੀ ਨਿਊਜ਼ੀਲੈਂਡ ਪਹੁੰਚ ਚੁੱਕੀ ਹੈ l ਇਹ ਅਰਬਪਤੀ ਬਣਨ ਦਾ ਸਫ਼ਰ ਮੈਂ ਪੰਜਾਬ ਤੋਂ ਲਿਆਂਦੇ ਸਿਰਫ 200 ਡਾਲਰ ਨਾਲ ਸ਼ੁਰੂ ਕੀਤਾ ਸੀ l
ਚਾਰੋ ਕਿਤਾਬਾਂ ਮੌਟੀਵੇਸ਼ਨਲ ਹੋਣ ਦੇ ਨਾਲ ਨਾਲ ਪਾਠਕਾਂ ਨੂੰ ਮੁਸੀਬਤਾਂ ਨਾਲ ਲੜਨ ਦੇ ਯੋਗ ਬਣਾ ਸਕਦੀਆਂ ਹਨ, ਅੰਧਵਿਸ਼ਵਾਸ ਤੋਂ ਮੁਕਤੀ ਦੁਆ ਸਕਦੀਆਂ ਹਨ, ਮਾੜੇ ਹਾਲਾਤਾਂ ਵਿੱਚੋਂ ਚੰਗੇ ਮੌਕੇ ਤਲਾਸ਼ਣਾਂ ਸਿਖਾ ਸਕਦੀਆਂ ਹਨ, ਕਾਰੋਬਾਰੀ ਤਰੱਕੀ ਦੇ ਮੌਕੇ ਪ੍ਰਦਾਨ ਕਰ ਸਕਦੀਆਂ ਹਨ, ਘਟਨਾਵਾਂ ਨੂੰ ਵੱਖਰੇ ਤਰੀਕੇ ਨਾਲ ਦੇਖਣਾ ਸਿਖਾ ਸਕਦੀਆਂ ਹਨ, ਮਾਨਸਿਕ/ਸਰੀਰਕ ਤੰਦਰੁਸਤੀ ਵੱਲ ਧਿਆਨ ਦੁਆ ਸਕਦੀਆਂ ਹਨ, ਤੁਹਾਡੀਆਂ ਵੱਡੀਆਂ ਮੁਸੀਬਤਾਂ ਨੂੰ ਛੋਟੀਆਂ ਕਰ ਸਕਦੀਆਂ ਹਨ ਅਤੇ ਘੱਟ ਪੜ੍ਹਾਈ ਤੇ ਕਮਜ਼ੋਰ ਆਰਥਿਕਤਾ ਦੇ ਬਾਵਯੂਦ ਕਾਰੋਬਾਰੀ ਤਰੱਕੀ ਦਾ ਰਾਹ ਦਿਖਾ ਸਕਦੀਆਂ ਹਨ l
ਪੰਜਾਬੀ ਵਿੱਚ ਛਪੀਆਂ ਸੈਂਕੜੇ ਕਿਤਾਬਾਂ ਪੜ੍ਹਨ ਤੋਂ ਬਾਦ ਮੈਂ ਮਹਿਸੂਸ ਕੀਤਾ ਸੀ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਘੱਟ ਮੌਟੀਵੇਸ਼ਨਲ ਸਾਹਿਤ ਉਪਲਬਧ ਹੈ l ਇਸ ਕਰਕੇ ਬਹੁਤ ਸਾਰੇ ਆਪਣੇ ਮਿੱਤਰਾਂ ਦੇ ਕਹਿਣ ਤੇ ਆਪਣੇ ਵਿਅਸਥ ਸਮੇਂ ਵਿੱਚੋਂ ਕਾਫੀ ਸਮਾਂ ਕੱਢ ਕੇ ਅਤੇ ਸਾਢੇ ਤਿੰਨ ਮਹੀਨੇ ਪੰਜਾਬ ਵਿੱਚ ਬਿਤਾ ਕੇ ਆਪਣੀਆਂ ਇਹ ਚਾਰੋ ਕਿਤਾਬਾਂ ਤੁਹਾਡੇ ਤੱਕ ਨਿਊਜ਼ੀਲੈਂਡ ਵਿੱਚ ਲਿਆਉਣ ਵਿੱਚ ਕਾਮਯਾਬ ਹੋਇਆ ਹਾਂ l
ਤੁਸੀਂ ਚਾਰੋ ਕਿਤਾਬਾਂ ਹੇਠ ਲਿਖੇ ਬੈਂਕ ਅਕਾਊਂਟ ਵਿੱਚ 35 ਡਾਲਰ ਜ਼ਮਾਂ ਕਰਵਾ ਕੇ ਮੇਰੇ ਕੋਲੋਂ ਨਿਊਜ਼ੀਲੈਂਡ ਵਿੱਚ ਪ੍ਰਾਪਤ ਕਰ ਸਕਦੇ ਹੋ l ਪੈਸੇ ਜ਼ਮਾਂ ਕਰਵਾ ਕੇ ਪੇਮੈਂਟ ਦਾ ਸਕਰੀਨ ਸ਼ੌਟ ਮੈਨੂੰ ਵਟਸਐਪ ਤੇ ਭੇਜਿਆ ਜਾਵੇ ਅਤੇ ਆਪਣਾ ਰਿਹਾਇਸ਼ੀ ਐਡਰੈੱਸ ਅਤੇ ਫੋਨ ਨੰਬਰ ਵੀ ਭੇਜਿਆ ਜਾਵੇ l ਔਕਲੈਂਡ ਤੋਂ ਦੂਰ ਦੇ ਇਲਾਕਿਆਂ ਵਿੱਚ ਕਿਤਾਬਾਂ ਭੇਜਣ ਲਈ 10 ਡਾਲਰ ਡਾਕ ਖਰਚ ਜ਼ਮਾਂ ਕਰਵਾ ਦਿੱਤਾ ਜਾਵੇ l ਔਕਲੈਂਡ ਵਿੱਚ ਡਾਕ ਖਰਚ ਨਹੀਂ ਲੱਗੇਗਾ l
Bank Account Name Avtar Singh
Bank Account Number :-
02-0191-0286223-00
ਪੰਜਾਬ ਵਿੱਚ ਵਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਮੇਰੀਆਂ ਚਾਰੋ ਕਿਤਾਬਾਂ ਨੂੰ ਆਸ ਤੋਂ ਵੱਧ ਪਿਆਰ ਦਿੱਤਾ l ਪਹਿਲੇ ਦਿਨ ਗ਼ਦਰੀ ਬਾਬਿਆਂ ਦੇ ਮੇਲੇ ਤੇ 200 ਕਿਤਾਬ ਵਿਕਰੀ ਲਈ ਰੱਖੀ ਗਈ ਸੀ ਅਤੇ ਸਾਰੀ ਦੀ ਸਾਰੀ ਕਿਤਾਬ ਤਰਕਭਾਰਤੀ ਪ੍ਰਕਾਸ਼ਨ ਦੇ ਬੁੱਕ ਸਟਾਲ ਤੋਂ ਵਿਕ ਗਈ ਸੀ l ਮੈਂ ਪੂਰਾ ਦਿਨ ਗ਼ਦਰੀ ਬਾਬਿਆਂ ਦੇ ਮੇਲੇ ਤੇ ਬਹੁਤ ਸਾਰੇ ਫੇਸਬੁੱਕ ਦੋਸਤਾਂ ਨੂੰ ਪਹਿਲੀ ਵਾਰੀ ਮਿਲਿਆ ਅਤੇ ਸੈਂਕੜੇ ਫੋਟੋ ਇੱਕ ਦੂਜੇ ਨਾਲ ਖਿੱਚੀਆਂ l ਪੂਰਾ ਦਿਨ ਇਸ ਤਰਾਂ ਬੀਤਿਆ ਕਿ ਦੁਪਹਿਰ ਦਾ ਰੋਟੀ ਪਾਣੀ ਖਾਣ ਪੀਣ ਦਾ ਚੇਤਾ ਹੀ ਨਾ ਰਿਹਾ ਭਾਵੇਂ ਕਿ ਸਭ ਨੂੰ ਮੈਂ ਦੋ ਦੋ, ਚਾਰ ਚਾਰ ਮਿੰਟ ਹੀ ਦੇ ਸਕਿਆ ਸੀ ਪਰ ਉਨ੍ਹਾਂ ਮਿੰਟਾਂ ਵਿੱਚੋਂ ਇੱਕ ਦੂਜੇ ਪ੍ਰਤੀ ਅਥਾਹ ਪਿਆਰ ਝਲਕਦਾ ਸਾਫ਼ ਦਿਖਾਈ ਦਿੰਦਾ ਸੀ l
ਕਿਤਾਬਾਂ ਪੜ੍ਹ ਕੇ ਜਿਨ੍ਹਾਂ ਪਾਠਕਾਂ ਨੇ ਕਿਤਾਬਾਂ ਦੇ ਰਿਵਿਊ ਲਿਖੇ, ਫੋਨ ਕੀਤੇ ਅਤੇ ਮੈਨੂੰ ਮਿਲੇ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ l ਉਨ੍ਹਾਂ ਵਿੱਚੋਂ ਕੁੱਝ ਰਿਵਿਊ ਅਗਲੇ ਐਡੀਸ਼ਨ ਵਿੱਚ ਛਾਪਣ ਦੀ ਕੋਸ਼ਿਸ਼ ਰਹੇਗੀ l ਤੁਸੀਂ ਵੀ ਪੜ੍ਹ ਕੇ ਆਪਣਾ ਰਿਵਿਊ ਮੈਨੂੰ ਭੇਜ ਸਕਦੇ ਹੋ l ਰਿਵਿਊ ਦੇ ਨਾਲ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਫੋਨ ਨੰਬਰ ਜ਼ਰੂਰ ਲਿਖਿਆ ਜਾਵੇ l ਤੁਸੀਂ ਇਸ ਪੋਸਟ ਨੂੰ ਦੂਜਿਆਂ ਨਾਲ ਸਾਂਝਾ (ਸ਼ੇਅਰ) ਕਰਕੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ l
ਪੰਜਾਬ ਵਿੱਚ ਇਹ ਕਿਤਾਬਾਂ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਖਰੀਦੀਆਂ ਜਾ ਸਕਦੀਆਂ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj