HOME ਪਬਲਿਕ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨਾ ਹੋਵੇਗੀ ਪ੍ਰਾਥਮਿਕਤਾ – ਐਸ...

ਪਬਲਿਕ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨਾ ਹੋਵੇਗੀ ਪ੍ਰਾਥਮਿਕਤਾ – ਐਸ ਡੀ ਐਮ ਚੇਤਨ ਬੰਗੜ ਮੋਰਿੰਡਾ ‘ਚ ਸੰਭਾਲਿਆ ਆਪਣਾ ਅਹੁਦਾ

1

ਰੂਪਨਗਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਮੋਰਿੰਡਾ ਦੇ ਨਵਨਿਯੁਕਤ ਐਸਡੀਐਮ -ਸ੍ਰੀ ਚੇਤਨ ਬੰਗੜ ਨੇ  ਅੱਜ ਆਪਣਾ ਅਹੁਦਾ ਸੰਭਾਲ ਲਿਆ | ਉਨ੍ਹਾਂ ਕਿਹਾ ਕਿ ਜਨਤਾ ਨੂੰ  ਹਰ ਤਰ੍ਹਾਂ ਦੀਆਂ ਸੇਵਾਵਾਂ  ਸਹੀ ਢੰਗ ਨਾਲ ਪ੍ਰਦਾਨ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ |  ਇਸ ਮੌਕੇ  ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਦੀ ਅਗਵਾਈ  ਸਾਰੇ ਮੁਲਾਜ਼ਮਾਂ ਨੇ  ਐਸਡੀਐਮ ਚੇਤਨ ਬੰਗੜ ਨੂੰ  ਬੁੱਕੇ ਦੇ ਕੇ ਉਨ੍ਹਾਂ ਦੀ ਗਰਮਜੋਸ਼ੀ ਨਾਲ ਸਵਾਗਤ ਕੀਤਾ  |  ਐਸ ਡੀ ਐਮ ਚੇਤਨ ਬੰਗੜ ਇਸ ਤੋਂ ਪਹਿਲਾਂ ਰੋਪੜ੍ਹ ਵਿਖੇ ਬਤੌਰ ਐਸ ਡੀ ਐਮ ਸੇਵਾ ਨਿਭਾ ਚੁੱਕੇ ਹਨ |  ਉਨ੍ਹਾਂ ਦੱਸਿਆ ਕਿ ਐਸ ਡੀ ਐਮ ਸੁਰਿੰਦਰ ਕੌਰ ਦੇ ਤਬਾਦਲੇ ਤੋਂ ਬਾਅਦ ਇਹ ਅਹੁਦਾ ਖਾਲੀ ਸੀ |  ਇਸ ਮੌਕੇ  ਐਸਡੀਐਮ ਚੇਤਨ ਬੰਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆਂ ਕਿ  ਮੋਰਿੰਡਾ ਇਲਾਕੇ  ਦੇ ਲੋਕਾਂ ਦੀਆਂ ਸੱਮਸਿਆਵਾਂ  ਨੂੰ  ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਕਿਸੀ ਵਿਆਕਤੀ ਨੂੰ  ਤਹਿਸੀਲ ਵਿੱਚ ਕੰਮ ਕਰਨ ਵਿੱਚ ਬਿਨਾਂ ਵਜਾ ਦੇਰੀ ਹੁੰਦੀ ਹੈ ਤਾ ਉਹ ਤੁਰੰਤ ਉਨ੍ਹਾਂ ਕੰਮਕਾਜ ਵਾਲੇ ਦਿਨ ਬਿਨਾਂ ਝਿਜਕ ਸਿੱਧੇ ਆ ਕੇ ਵੀ ਮਿਲ ਸਕਦੇ ਹਨ |  ਉਨ੍ਹਾਂ ਕਿਹਾ ਕਿ ਪਬਲਿਕ ਦੇ ਲਈ ਉਹ ਦਿਨ ਰਾਤ ਹਾਜ਼ਰ ਹਨ | ਕਿਸੇ ਨੂੰ  ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀ ਆਉਣ ਦਿੱਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾਂ , ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਸੁਪਰਡੈਂਟ ਵਿਨੇ ਧਵਨ, ਜਸਵੀਰ ਸਿੰਘ ਰੀਡਰ, ਮਲਕੀਤ ਸਿੰਘ ਸੀਨੀਅਰ ਸਹਾਇਕ, ਜਸਪ੍ਰੀਤ ਸਿੰਘ ਕਲਸੀ ਸਹਾਇਕ, ਹਰਮਨ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ ਅਤੇ ਅਲਕਾ ਰਾਣੀ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੇਸੀ ਕਾਲਜ ਦੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਨੇ ਬੰਬੂਕਾਟ-2 ਮੂਵੀ ਦਿਖਾਈ
Next articleਡਾ. ਅੰਬੇਡਕਰ ਦੀ ਧਾਰਮਿਕ ਕ੍ਰਾਂਤੀ ਅਤੇ ਉਸ ਦੇ ਪ੍ਰਭਾਵ