ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਮ ਫਾਰਮੈਸੀ ਦੇ ਸਮੈਸਟਰ ਦੋ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਬੰਗਾ ਸ਼ਹਿਰ ਦੇ ਪਿੰਡ ਪੂਨੀਆਂ ਦੀ ਵਿਦਿਆਰਥਣ ਪ੍ਰੀਅੰਕਾ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਬੰਗਾ ਸ਼ਹਿਰ ਪਿੰਡ ਪੂਨੀਆ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਪ੍ਰਿਯੰਕਾ ਨੇ ਬਾਰਵੀਂ ਜਮਾਤ ਦੀ ਪੜ੍ਹਾਈ ਸਥਾਨਕ ਸਕੂਲ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਪਾਸ ਕੀਤੀ ਅਤੇ ਦਾਖਲਾ ਪ੍ਰੀਖਿਆ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬੀ- ਫਾਰਮੇਸੀ ਵਿੱਚ ਦਾਖਲਾ ਲਿਆ। ਇਸ ਦੌਰਾਨ ਪ੍ਰੀਅੰਕਾ ਨੇ ਜੀ ਪੈਟ ਟੈਸਟ ਪਾਸ ਕਰਕੇ ਸਕਾਲਰਸ਼ਿਪ ਹਾਸਲ ਕੀਤੀ ਅਤੇ ਐਮ ਫਾਰਮੈਸੀ ਵਿੱਚ ਦਾਖਲਾ ਲਿਆ ।ਐਮ ਫਾਰਮੈਸੀ ਕਰਦਿਆਂ ਡਾਕਟਰ ਰੈਡੀਜ ਮੈਡੀਕਲ ਇੰਡਸਟਰੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪ੍ਰਿਅੰਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਨਾਂ ਦੀ ਹੈਦਰਾਬਾਦ ਸਥਿਤ ਇੰਡਸਟਰੀ ਵਿੱਚ ਇੰਟਰਨਸ਼ਿਪ ਹਾਸਿਲ ਕੀਤੀ ਜਿਸ ਵਿੱਚ ਉਸ ਨੂੰ ਨਕਦ ਸਕਾਲਰਸ਼ਿਪ ਵੀ ਮਿਲ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



