HOME ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਸਾਬੀ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ

ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਸਾਬੀ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ

4

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਪੂਰੇ ਉਤਸ਼ਾਹ ਦੇ ਨਾਲ ਟ੍ਰੇਨਿੰਗ ਕਰਨ ਲਈ ਪ੍ਰਫੁੱਲਤ ਕਰਨ ਵਾਸਤੇ ਅੱਜ ਦੇ ਸੈਸ਼ਨ ਤੋਂ ਬਾਅਦ ਪੰਡਿਤਾਂ ਦੀ ਭੋਲਾਂ ਅਤੇ ਕਾਲੇ ਦੇ ਬੇਟੇ ਸਾਬੀ ਵਲੋਂ ਕੇਲਿਆਂ ਦੀ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ। ਉਸ ਦੇ ਪਰਿਵਾਰ ਵਾਲਿਆਂ ਦਾ ਅਕੈਡਮੀ ਦੇ ਹੈੱਡ ਸਰਬਜੀਤ ਮੰਗੂਵਾਲ ਸਮੇਤ ਕੋਚ ਅਰਿੰਦਰ ਮਨੀ ਅਤੇ ਜਸਵੀਰ ਸਿੰਘ ਜੱਸੀ ਨੰਬਰਦਾਰ ਨੇ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਮੰਗੂਵਾਲ ਨੇ ਕਿਹਾ ਕਿ ਮੇਰੇ ਪਿੰਡ ਦੇ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਪਤਵੰਤੇ ਸੱਜਣ ਸੋਹਣ ਸਿੰਘ ਖਟਕੜ ਉਰਫ ਸੋਹਣੀ ਵੀ ਹਫਤੇ ਦੀ ਹਫਤੇ ਰਿਫਰੈਸ਼ਮੈਂਟ ਦਿੰਦੇ ਰਹੇ ਹਨ। ਉਸੇ ਤਰ੍ਹਾਂ ਹੀ ( ਮੰਗੂਵਾਲ ਦੇ ਸਾਬਕਾ ਫੁੱਟਬਾਲ ਪਲੇਅਰ ਸਾਬੀ ਵਲੋਂ ਵੀ ਅੱਜ ਬੱਚਿਆਂ ਨੂੰ ਰਿਫਰੈਸ਼ਮੈਂਟ ਦੇਣ ਲਈ ਹਾਜ਼ਰੀ ਲਗਵਾਈ ਗਈ ਹੈ ) ਮੈਂ ਸਾਬੀ ਦੇ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਇਸ ਮੌਕੇ ਖਿਡਾਰੀਆਂ ਦੇ ਪੇਰੈਂਟਸ ਸੋਨੂ ਅਤੇ ਵੀਰੂ ਵੀ ਮੌਜੂਦ ਰਹੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੁੱਧ ਅਤੇ ਉਨ੍ਹਾਂ ਦਾ ਧੰਮ ਨਾਂ ਦਾ ਗ੍ਰੰਥ ਰਾਜ ਕੌਲ ਜੀ ਨੂੰ ਭੇਟ ਕੀਤਾਂ –ਗੁਰਦਿਆਲ ਬੋਧ।
Next articleਪ੍ਰੀਅੰਕਾ ਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।