ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਦਿੱਤਾ 14345 ਕਰੋੜ ਰੁਪਏ ਦਾ ਤੋਹਫਾ-ਖੋਜੇਵਾਲ

ਅੱਜ ਵਰਚੁਅਲ(ਆਨ-ਲਾਈਨ) 11670 ਕਰੋੜ ਰੁਪਏ ਦੇ ਕੰਮਾਂ ਦਾ ਰੱਖਣਗੇ ਨੀਂਹ ਪੱਥਰ
ਕਪੂਰਥਲਾ (ਕੌੜਾ ) – ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੂਰੇ ਦੇਸ਼ ਵਿਚ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਪੰਜਾਬ ਦੇ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।ਇਸਦੇ ਨਾਲ ਨਾਲ ਹੀ ਪੰਜਾਬ ਚ ਨਵੇਂ ਹਾਈਵੇਅ,ਗ੍ਰੀਨ ਫੀਲਡ ਹਾਈਵੇਅ ਅਤੇ ਰੇਲਵੇ ਓਵਰਪਾਸ ਬਣਾਏ ਜਾ ਰਹੇ ਹਨ।ਖੋਜੇਵਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 200,000 ਕਰੋੜ ਰੁਪਏ ਦੇ ਪ੍ਰਾਜੈਕਟ ਦਿੱਤੇ ਹਨ।ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਦੀ ਹੱਦ ਤੱਕ 13 ਕਿਲੋਮੀਟਰ ਲੰਬੀ ਐਲੀਵੇਟਿਡ ਹਾਈਵੇਅ ਦਾ ਉਦਘਾਟਨ ਕੀਤਾ ਜਾਵੇਗਾ।939 ਕਰੋੜ ਰੁਪਏ ਦੀ ਲਾਗਤ ਨਾਲ ਮਲੋਟ ਤੋਂ ਅਬੋਹਰ ਸਾਧੂਵਾਲੀ ਸੈਕਸ਼ਨ ਹਾਈਵੇਅ ਨੰਬਰ 62 ਅਤੇ 7 ਜਿਸਦੀ ਦੀ ਲੰਬਾਈ 65 ਕਿਲੋਮੀਟਰ ਦਾ ਉਦਘਾਟਨ ਕੀਤਾ ਜਾਵੇਗਾ,22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰਬਰ 9 ਦਾ ਹੋਵੇਗਾ ਉਦਘਾਟਨ, 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰਬਰ 9 ਦਾ ਉਦਘਾਟਨ ਕੀਤਾ ਜਾਵੇਗਾ,367 ਕਰੋੜ ਦੀ ਲਾਗਤ ਨਾਲ ਬਣੇ ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰ 9 ਦਾ ਉਦਘਾਟਨ ਕੀਤਾ ਜਾਵੇਗਾ।ਸਤਲੁਜ ਦਰਿਆ ਤੇ ਨੰਗਲ ਨੇੜੇ 124 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਮਾਰਗੀ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ।
ਐਨਐਚ-730 ਬੀ ਦੇ 75.167 ਕਿਲੋਮੀਟਰ ਲੰਬੇ ਆਰਓਬੀ ਪ੍ਰੋਜੈਕਟ,ਈਪੀਸੀ ਮੋੜ ਤੇ 327 ਕਰੋੜ ਦੀ ਲਾਗਤ ਨਾਲ ਬਾਣੀ ਪਰਿਯੋਜਨਾ ਦਾ ਉਦਘਾਟਨ ਕੀਤਾ ਜਾਵੇਗਾ,ਜਿਸ ਵਿੱਚ ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਲਾਡਾ ਤੱਕ 2 ਲੇਨਾਂ ਦਾ ਪੁਨਰਵਾਸ ਅਤੇ ਨਵੀਨੀਕਰਨ ਸ਼ਾਮਲ ਹੈ, ਦਾ ਉਦਘਾਟਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਲਾਗਤ 2675 ਕਰੋੜ ਰੁਪਏ ਹੈ।ਖੋਜੇਵਾਲ ਨੇ ਦੱਸਿਆ ਕਿ ਸੀਵਰ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ 11,670 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।ਇਸ ਵਿੱਚ ਸਾਪੁਰ ਤੋਂ ਲਾਲੜੂ ਤੱਕ 31 ਕਿਲੋਮੀਟਰ ਲੰਬਾ ਅੰਬਾਲਾ ਚੰਡੀਗੜ੍ਹ ਗ੍ਰੀਨਫੀਲਡ,31 ਕਿਲੋਮੀਟਰ ਲੰਬਾ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ,43 ਕਿਲੋਮੀਟਰ ਲੰਬਾ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਨਾ,47 ਕਿਲੋਮੀਟਰ ਲੰਬਾ 6-ਮਾਰਗੀ ਜਲੰਧਰ ਬਾਈਪਾਸ ਗ੍ਰੀਨਫੀਲਡ, ਸ਼ਾਮਲ ਹੈ।54 ਕਿਲੋਮੀਟਰ ਅੰਮ੍ਰਿਤਸਰ ਤੋਂ ਬਠਿੰਡਾ, 62 ਕਿਲੋਮੀਟਰ ਲੰਬਾ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਸੈਕਸ਼ਨ,30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫੀਲਡ ਹਾਈਵੇਅ ਅਤੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਅਤੇ ਸਮਰਪਿਤ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਦਬੂਲੀਆਂ ਬਾਸਕਟਬਾਲ ਟੂਰਨਾਮੈਂਟ ਸਫਲਤਾਪੂਰਵਕ ਸਪੰਨ ਹੋਣ ਸੱਜਣ ਸਿੰਘ ਚੀਮਾ ਨੇ ਕੀਤਾ ਧੰਨਵਾਦ
Next article ਵੋਟਰ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ