ਰੂਪਨਗਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਜੋ ਕਿਇਕ ਫਰਵਰੀ ਨੂੰ ਜਲੰਧਰ ਵਿਖੇ ਹੋਵੇਗੀ ਨੂੰ ਲੈ ਕੇ ਪੰਜਾਬੀਆਂ ਨੂੰ ਕਾਫੀ ਆਸਾ ਅਤੇ ਉਮੀਦਾਂ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਲੰਬੇ ਸਮੇਂ ਬਾਅਦ ਪੰਜਾਬ ਦੇ ਵਿੱਚ ਫੇਰਾ ਪਾ ਦੇ ਲਈ ਆ ਰਹੇ ਹਨ ਜਿੱਥੇ ਉਹ ਦੁਪਹਿਰ ਕਰੀਬ 4 ਵਜੇ ਦੇ ਨਜ਼ਦੀਕ ਸ਼ਾਮ ਨੂੰ ਆਦਮਪੁਰ ਹਵਾਈ ਅੱਡੇ ਦਾ ਦੌਰਾ ਕਰਨਗੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ ਆਦਮਪੁਰ ਵਿਖੇ ਪਹੁੰਚਣਗੇ ਹੋ ਸਕਦਾ ਹੈ ਕਿ ਉਹ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਵੀ ਉਦਘਾਟਨ ਕਰ ਸਕਦੇ ਹਨ ਹੋਰ ਵੀ ਉਹਨਾਂ ਕੋਲੋਂ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਨੂੰ ਲਾ ਕੇ ਕਾਫੀ ਉਮੀਦਾਂ ਭਾਜਪਾ ਆਗੂਆਂ ਨੇ ਆਪਣੇ ਦਿਲਾਂ ਵਿੱਚ ਸਮੋ ਕੇ ਰੱਖੀਆਂ ਹੋਈਆਂ ਹਨ ਉਸ ਵੇਲੇ ਹੀ ਪਤਾ ਲੱਗੇਗਾ ਕੀ ਇਹ ਉਮੀਦਾਂ ਤੇ ਬੂਰ ਪੈਂਦਾ ਹੈ ਜਾਂ ਫਿਰ ਪਾਣੀ ਫਿਰਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



