ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ (ਰਜਿ) ਫ਼ਰੀਦਕੋਟ ਨੇ ਬੁਲਾਈ ਵੱਖ ਵੱਖ ਪਿੰਡਾ ਦੇ ਨਰੇਗਾ ਦੇ ਮੇਟਾਂ ਦੀ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਸ਼ਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ , ਨਰੇਗਾ ਦੇ ਮੁੱਖ ਸਲਾਹਕਾਰ ਸ੍ਰ ਬਲਕਾਰ ਸਿੰਘ ਸਹੋਤਾ ਜੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਮਿਊਨਿਸਟ ਪਾਰਟੀ ਦੇ ਕਾਮਰੇਡ ਗੁਰਚਰਨ ਸਿੰਘ ਮਾਨ , ਕੁਲ ਹਿੰਦ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਤੇ ਇਸਤਰੀ ਸਭਾ ਦੇ ਜਿਲਾ ਪ੍ਰਧਾਨ ਆਸਾ ਚੌਧਰੀ ਜੀ ਵਿਸੇਸ ਤੌਰ ਤੇ ਪਹੁੰਚੇ ਅਤੇ ਓਨਾਂ ਨੇ ਕਿਹਾ ਅਸੀ ਨਰੇਗਾ ਕਾਮਿਆਂ ਦੇ ਹੱਕ ਵਿੱਚ ‘ਚ ਦਿਨ ਰਾਤ ਡੱਟ ਕੇ ਖੜੇ ਹਾਂ । ਓਨਾਂ ਕਿਹਾ ਕਿ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਨਰੇਗਾ ਕਾਮਿਆਂ ਨੂੰ ਪਿੰਡਾਂ ਵਿਚ ਵੱਧ ਤੋ ਵੱਧ ਕੰਮ ਦੇਣਾ ਚਾਹੀਦਾ ਹੈ ਤਾਂ ਕਿ ਓਨਾ ਦੀ ਜਿੰਦਗੀ ਦਾ ਗੁਜਾਰਾ ਠੀਕ ਢੰਗ ਨਾਲ ਚੱਲੇ। ਇਸ ਸਮੇ ਨਰੇਗਾ ਮੇਟਾਂ ਦੀਆ ਮੁਸ਼ਕਿਲਾਂ ਸੁਣੀਆ ਗਈਆਂ ਅਤੇ ਜਿਨਾਂ ਪਿੰਡਾਂ ਕੰਮ ਨਹੀ ਚੱਲ ਰਹੇ ਕੰਮ ਲਈ ਜਿਲਾਂ ਪ੍ਰੀਸ਼ਦ ਪ੍ਰਸਾਸ਼ਨ ਨਾਲ ਗੱਲਬਾਤ ਕਰ ਕੰਮ ਚਲਾਉਣ ਦਾ ਭਰੋਸਾ ਦਿਵਾਇਆ। ਓਨਾਂ ਨੇ ਕਿਹਾ ਜੋ ਦੇਸ ਵਿਆਪੀ ਹੜਤਾਲ 12 ਫਰਵਰੀ ਨੂੰ ਹੋ ਰਹੀ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ । ਇਸ ਸਮੇ ਨਰੇਗਾ ਦੇ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਸਭ ਨੂੰ ਭਰੋਸਾ ਦਿਵਾਇਆ, ਓਹ ਓਨਾਂ ਦੀਆ ਮੰਗਾਂ ਦਾ ਹੱਲ ਜਲਦ ਕਰਵਾਉਣਗੇ ਓਨਾ ਸਭ ਦਾ ਧੰਨਵਾਦ ਕੀਤਾ। ਇਸ ਸਮੇ ਮੇਟ ਲਵਪ੍ਰੀਤ ਕੌਰ ਪਿਪਲੀ, ਕੰਵਲਦੀਪ ਕੌਰ ਗੋਲੇਵਾਲਾ , ਕਰਮਜੀਤ ਕੌਰ ਗੋਲੇਵਾਲਾ, ਹਰਪ੍ਰੀਤ ਕੌਰ ਚਹਿਲ,ਸਿਮਰਨ ਕੌਰ ਰੁਪਈਆ ਵਾਲਾ, ਸੁਨੀਤਾ ਰਾਣੀ ਮਿੱਡੂ ਮਾਨ, ਕੁਲਦੀਪ ਕੌਰ ਕੋਟ ਸੁਖੀਆ, ਸੁਖਮੰਦਰ ਸਿੰਘ ਢੁੱਡੀ, ਗੁਰਦੀਪ ਸਿੰਘ ਕੰਮੇਅਆਣਾ ,ਗੁਰਵਿੰਦਰ ਸਿੰਘ ਮਚਾਕੀ ਕਲਾਂ, ਗੌਰਵ ਸਿੰਘ ਸਾਦਿਕ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



