ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਦਿਨੀ ਪ੍ਰਾਇਮਰੀ ਸਮਾਰਟ ਸਕੂਲ ਮਾਈਦਿੱਤਾ ਵਿਖੇ ਬਾਲ ਮੇਲਾ ਕਰਵਾਇਆ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਮੈਡਮ ਨਿੰਦਰ ਕੋਰ ਨੇ ਦੱਸਿਆਂ ਕਿ ਇਸ ਮੇਲੇ ਦਾ ਮੁੱਖ ਉਦੇਸ਼ ਬੱਚਿਆਂ ਦੇ ਬੋਧਿਕ,ਸਰੀਰਿਕ ਤੇ ਸਮਾਜਿਕ ਅਤੇ ਮਾਨਸਿਕ ਤੌਰ ਤੇ ਵਿਕਾਸ ਕਰਨਾ ਹੈ।ਬੱਚਿਆਂ ਦੇ ਵਿਕਾਸ ਨੂੰ ਧਿਆਨ ‘ਚ ਰੱਖਦਿਆਂ ਵੱਖ ਵੱਖ ਗਤੀਵਿਧੀਆ ਦਾ ਅਯੋਜਿਨ ਕੀਤਾ ਗਿਆ ਜਿਵੇ ਗੀਤ,ਕਵਿਤਾ,ਗਿੱਧਾ,ਭੰਗੜਾ ਤੇ ਮਨੋਰੰਜਨ ਭਰਪੂਰ ਖੇਡਾ ਆਦਿ।ਇਸ ਮੋਕੇ ਸਰਪੰਚ ਨਿੰਦਰ ਮਾਈਦਿੱਤਾ ਵਲੋ ਜਾਦੂ ਦੇ ਟ੍ਰਿਕਸ ਦਿਖਾ ਕੇ ਜਾਦੂ ਤੇ ਪਾਏ ਜਾਂਦੇ ਭਰਮ ਭੁਲੇਖੇ ਦੂਰ ਕੀਤੇ ਅਤੇ ਸਕੂਲ ਵਿੱਚ ਕੀਤੇ ਜਾਣ ਵਾਲੇ ਹਰ ਤਰਾਂ ਦੇ ਪ੍ਰੋਗਰਾਮ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ।ਇਸ ਸਮਾਗਮ ਵਿੱਚ ਮੈਡਮ ਕੁਲਵਿੰਦਰ ਕੌਰ,ਰਾਜਵਿੰਦਰ ਕੌਰ ਆਂਗਨਵਾੜੀ ਵਰਕਰ,ਪੰਚ ਅਮਨਦੀਪ ਕੌਰ,ਗੁਰਮੀਤ ਰਾਮ,ਕਸ਼ਮੀਰ ਕੌਰ,ਅਮਰਿੰਦਰ ਕੋਰ,ਕਮਲਜੀਤ ਕੌਰ,ਚਰਨਜੀਤ ਕੌਰ ਤੇ ਐੱਸ ਐੱਮ ਸੀ ਕਮੇਟੀ ਮੈਂਬਰ ਅਤੇ ਮਾਪੇ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj