ਦੁਆਵਾਂ

ਖੁਸ਼ਪ੍ਰੀਤ ਚਹਿਲ

(ਸਮਾਜ ਵੀਕਲੀ)

ਮਾਂ ਤੋਂ ਵੱਧ ਦੱਸੋ ਕੌਣ ਕਰੇ
ਔਲਾਦ ਨੂੰ ਪਿਆਰ ਜੀ
ਵੀਰ ਨਾਲੋਂ ਵੱਧ ਭੈਣ ਨੂੰ
ਕੋਈ ਨਾ ਦੇਵੇ ਮੋਹ, ਸਤਿਕਾਰ ਜੀ
ਪਿਤਾ ਦੀ ਤਾਂ ਹੁੰਦੀ
ਲਾਡੋ ਵਿੱਚ ਵਸਦੀ ਹੈ ਜਾਨ ਜੀ
ਮਤਲਬ ਦਾ ਪਿਆਰ ਕਰੇ
ਬਾਕੀ ਕੁੱਲ ਜਹਾਨ ਜੀ
ਇਹ ਗੱਲ – ਗੱਲ ਤੇ ਚਾਹੇ
ਪਿਆਰ ਆਪਣਾ ਨਾਂ ਜਤਾਉਂਦੇ ਨੇ
ਪਿਆਰ ਦੇ ਕੇ ਧੀਆਂ ਨੂੰ ਇਹ
ਪਲਕਾਂ ਤੇ ਬਿਠਾਉਂਦੇ ਨੇ
ਸਾਰੀ ਉਮਰ ਦੀ ਸਾਕ ਸਕੀਰੀ
ਹੁੰਦੀ ਵੀਰਾਂ ਨਾਲ ਹੈ
ਭੈਣ ਸਹੁਰੇ ਜਾ ਕੇ ਵੀ
ਦੁਆਵਾਂ ਮੰਗਦੀ ਰਹਿੰਦੀ
ਹੋਵੇ ਨਾ ਵੀਰ ਦਾ ਵਿੰਗਾ ਵਾਲ ਜੀ

ਖੁਸ਼ਪ੍ਰੀਤ ਚਹਿਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ ਬਨਾਮ ਪੁੱਤ
Next articleਦਿੱਲੀਏ