ਦਿੱਲੀਏ

ਖੁਸ਼ਪ੍ਰੀਤ ਚਹਿਲ

(ਸਮਾਜ ਵੀਕਲੀ)

ਝੁਕਣ ਲਈ ਦਿੱਲੀਏ ਤੂੰ ਹੁਣ ਹੋਜਾ ਤਿਆਰ ਨੀ
ਕਿਸਾਨ ਮੁੜਨਗੇ ਪਾ ਕੇ ਗਲ ਜਿੱਤਾਂ ਦੇ ਹਾਰ ਨੀ

ਹਾਕਮ ਹੀ ਜਦੋਂ ਅੰਨਦਾਤੇ ਦੇ ਵਿਰੁੱਧ ਹੋ ਗਿਆ
ਤਾਂ ਸਮਝੋ ਜ਼ਿੰਦਗੀ ਜਿਉਣ ਲਈ ਯੁੱਧ ਹੋ ਗਿਆ

ਹੌਸਲੇ ਬੁਲੰਦ ਇਹਨਾਂ ਨੇ ਗੱਲ ਮਨਵਾ ਲੈਣੀ ਏ
ਹਾਕਮ ਨੂੰ ਫ਼ਿਰ ਹੱਥਾਂ ਪੈਰਾਂ ਦੀ ਪੈ ਜਾਣੀ ਏ

ਮਰਨਾ ਜਾਣਦੇ ਪਰ ਸਿਰ ਨਾ ਝੁਕਾਉਂਦੇ ਨੇ
ਜੋ ਵੈਰੀ ਬਣ ਜਾਏ ਇਹ ਮਾਰ ਮੁਕਾਉਂਦੇ ਨੇ

ਸੁਣ ਲੈ ਪੰਜਾਬੀਆਂ ਦਾ ਤੈਥੋਂ ਝੱਲ ਹੋਣਾ ਵਾਰ ਨੀ
ਝੁਕਣ ਲਈ ਦਿੱਲੀਏ ਤੂੰ ਹੁਣ ਹੋਜਾ ਤਿਆਰ ਨੀ…..

ਖੁਸ਼ਪ੍ਰੀਤ ਚਹਿਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਆਵਾਂ
Next articleਜੰਡੀਰ ਗੋਤ ਜਠੇਰਿਆਂ ਦੇ ਮੇਲੇ ਤੇ ਲੱਗਾ ਮੁਫਤ ਆਯੁਰਵੈਦਿਕ ਕੈਂਪ