ਨਿਊਜ਼ੀਲੈਂਡ ਤੋਂ ਪਰਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਦਾ ਸਨਮਾਨ ਕੀਤਾ

ਨਿਊਜ਼ੀਲੈਂਡ ਵਾਸੀਆਂ ਨੇ ਜੋ ਪਿਆਰ ਦਿੱਤਾ ਹਮੇਸ਼ਾ ਰਿਣੀ ਰਹਾਂਗਾ – ਖਡਿਆਲ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 08 ਦਸੰਬਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੇ ਪ੍ਰਸਿੱਧ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਪਿਛਲੇ ਦਿਨਾਂ ਵਿੱਚ ਨਿਊਜ਼ੀਲੈਂਡ ਵਿਖੇ ਹੋਏ ਵਿਸ਼ਵ ਕਬੱਡੀ ਕੱਪ ਵਿੱਚ ਕੁਮੈਂਟਰੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਆਪਣੇ ਪਿੰਡ ਪਰਤੇ ਹਨ। ਇਸ ਮੌਕੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਅੱਜ ਪਿੰਡ ਖਡਿਆਲ ਦੇ ਸਰਕਾਰੀ ਹਾਈ ਸਕੂਲ ਵਲੋਂ ਕੈਰੀਅਰ ਗਾਈਡੈਂਸ ਪ੍ਰੋਗਰਾਮ ਅਨੁਸਾਰ ਸਨਮਾਨ ਕੀਤਾ ਗਿਆ। ਸਕੂਨ ਪ੍ਰੋਗਰਾਮ ਵਿੱਚ ਉਨ੍ਹਾਂ ਆਪਣੇ ਤਜੁਰਬੇ ਬੱਚਿਆਂ ਨਾਲ ਸਾਂਝੇ ਕੀਤੇ।ਇਸ ਦੌਰਾਨ ਉਦਯੋਗਪਤੀ ਜਗਸੀਰ ਖਾਂ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਮੁੱਖ ਆਧਿਆਪਕ ਸੁਮਿਤ ਜੈਨ ਨੇ ਦੱਸਿਆ ਕਿ ਸਤਪਾਲ ਮਾਹੀ ਕਬੱਡੀ ਜਗਤ ਦੇ  ਧਰੂ ਤਾਰੇ ਵਾਂਗ ਚਮਕਣ ਵਾਲੇ ਸਿਤਾਰੇ ਹਨ। ਜਿੰਨਾ ਨੇ ਕਬੱਡੀ ਜਗਤ ਦੀਆਂ ਉੱਚ ਮੰਜਿਲਾਂ ਨੂੰ ਸਰ ਕੀਤਾ ਹੈ। ਅੱਜ ਉਹ ਨੌਜਵਾਨਾਂ ਲਈ ਮਿਸਾਲ ਹਨ।ਉਨ੍ਹਾਂ ਦੱਸਿਆ ਕਿ ਜਗਸੀਰ ਖਾਂ ਵੀ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਜੋ ਛੋਟੀ ਵਰਕਸ਼ਾਪ ਤੋਂ ਵੱਡੇ ਉਦਯੋਗਪਤੀ ਬਣੇ ਹਨ।ਇਸ ਦੋਵੇਂ ਸਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਮੁੱਖ ਅਧਿਆਪਕ ਸੁਮਿਤ ਜੈਨ, ਸਰਪੰਚ ਕੈਪਟਨ ਲਾਭ ਸਿੰਘ, ਗੁਰਲਵਲੀਨ ਸਿੰਘ ਬੇਦੀ, ਪੰਚ ਪ੍ਗਟ ਸਿੰਘ, ਆਪ ਆਗੂ ਜਸਪਾਲ ਸਿੰਘ ਪਰੈਟੀ ਨੇ ਦਿੱਤੇ।ਇਸ ਮੌਕੇ ਸਤਪਾਲ ਖਡਿਆਲ ਨੇ ਦੱਸਿਆ ਕਿ ਉਹ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਸ੍ ਦਲਜੀਤ ਸਿੰਘ ਵਿਰਕ, ਮਨਜਿੰਦਰ ਸਿੰਘ ਬਾਸੀ, ਗੋਪਾ ਬੈਂਸ, ਪ੍ਧਾਨ ਦਵਿੰਦਰ ਬੱਬਲੂ ਕੁਰਕਸ਼ੇਤਰ, ਚੇਅਰਮੈਨ ਪਰਮਜੀਤ ਸਿੰਘ ਪੰਮੀ ਬੋਲੀਨਾ, ਵਾਇਸ ਪ੍ਧਾਨ ਜੈਜ ਧਾਲੀਵਾਲ ਦੇ ਸੱਦੇ ਤੇ ਨਿਊਜ਼ੀਲੈਂਡ ਗਏ ਸਨ। ਉਨ੍ਹਾਂ ਦਾ ਵੀਜਾ ਸ੍ ਕੁਲਦੀਪ ਸਿੰਘ ਬਾਸੀ ਅਸਟ੍ਰੇਲੀਆ ਦੇ ਕਹਿਣ ਤੇ ਲੱਗਾ ਹੈ। ਇਸ ਮੌਕੇ ਕਲੱਬ ਪ੍ਧਾਨ ਗਗਨਦੀਪ ਸਿੰਘ ਗੱਗ, ਜਸਪ੍ਰੀਤ ਸਿੰਘ ਜੱਸੀ, ਬੀਰਬਲ ਸਿੰਘ ਨਿੰਮਾ, ਕਬੱਡੀ ਖਿਡਾਰੀ ਲੱਡੂ, ਘਾਕੀ, ਹੈੱਪੀ, ਰਵੀ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ- ਮਾਏ ਨੀ ਮੈਂ ਲੇਖ ਲਿਆਈ ,ਕਿਉਂ ਧੁਰ ਤੋਂ ਹੀ ਮਾੜੇ ਨੀ?
Next articleਲੀਗਲ ਅਵੇਅਰਨੇਸ ਮੰਚ ਜਲੰਧਰ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਮਹਾਂਪ੍ਰੀਨਿਰਵਾਮ ਦਿਵਸ ਬੜੀ ਸਰਧਾ ਨਾਲ ਮਨਾਇਆ ਗਿਆ