ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਦਿਖਾਉਣਗੇ ਜੋਹਰ -ਪਿਆਰਾ ਸਿੰਘ ਪਾਜੀਆਂ
ਕਪੂਰਥਲਾ,(ਸਮਾਜ ਵੀਕਲੀ) (ਕੌੜਾ )– ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਪਹਿਲਾ ਪੰਜਾਬ ਕੇਸਰੀ ਕੁਸ਼ਤੀ ਦੰਗਲ 14 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਆਪਣੇ ਜ਼ੋਹਰ ਦਿਖਾਉਣਗੇ। ਕੁਸ਼ਤੀ ਦੰਗਲ ਦੀਆਂ ਤਿਆਰੀਆਂ ਸਬੰਧੀ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯੂ ਐਸ ਏ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕੁਸ਼ਤੀ ਦਾ ਮਹਾਂਕੁੰਭ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦਾ ਮਹਾਂਕੁੰਭ ਸਾਹਿਬ ਸ੍ਰੀ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ਇਸ ਦਾ ਉਦਘਾਟਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਰਨਗੇ ਅਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਦੰਗਲ ਵਿੱਚ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਉੱਪਰ ਪਾਰਦਰਸ਼ੀ ਢੰਗ ਨਾਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦੇ ਇਸ ਮਹਾਂਦੰਗਲ ਲਈ ਧਰਮ ਸਿੰਘ ਮੈਰੀਪੁਰ ਯੂ ਐਸ ਏ,ਕੁਲਦੀਪ ਸਿੰਘ ਟੁਰਨਾ ਯੂ ਕੇ,ਨੱਥਾ ਸਿੰਘ ਢਿੱਲੋਂ ਤਾਸਪੁਰ ਯੂ ਐਸ ਏ,ਹਰਨੇਕ ਸਿੰਘ ਨੇਕਾ ਮੈਰੀਪੁਰ ਯੂ ਕੇ, ਸਤਨਾਮ ਸਿੰਘ ਕਾਂਜਲੀ ਯੂ ਐਸ ਏ, ਸਾਬਕਾ ਡੀ ਐਸ ਪੀ ਪਿਆਰਾ ਸਿੰਘ ਬਿੱਲਾ ਪਾਜੀਆਂ ਵਾਲਾ ,ਬਲਬੀਰ ਸਿੰਘ ਡੇਰਾ ਨੰਦ ਸਿੰਘ, ਰਣਧੀਰ ਸਿੰਘ ਧੀਰਾ ਯੂ ਐਸ ਏ ਅਤੇ ਜੋਤਸਾਹ ਸਿੰਘ ਸੇਠੀ ਬੀ ਐਲ ਜੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਕੁਸ਼ਤੀਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰੇਗੀ।ਇਸ ਮੌਕੇ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਬਕਾ ਡੀ ਐਸ ਪੀ ਪਿਆਰਾ ਸਿੰਘ ਬਿੱਲਾ ਪਾਜੀਆਂ ਵਾਲਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਕੇਸਰੀ 80 ਕਿਲੋਗ੍ਰਾਮ, ਪੰਜਾਬ ਕੁਮਾਰ ਅੰਡਰ 80 ਕਿਲੋਗ੍ਰਾਮ, ਸ਼ਾਨੇ ਪੰਜਾਬ ਅੰਡਰ 85 ਕਿਲੋਗ੍ਰਾਮ ਅਤੇ ਬਾਲ ਕੇਸਰੀ ਟਾਈਟਲ ਹੇਠ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਮੁਕਾਬਲੇ ਪਾਰਦਰਸ਼ੀ ਢੰਗ ਨਾਲ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਹੀ ਕਰਵਾਏ ਜਾਣਗੇ।ਇਸ ਮੌਕੇ ਉੱਘੇ ਪਹਿਲਵਾਨ ਮਲਕੀਤ ਸਿੰਘ ਕਾਂਜਲੀ , ਬਿੱਕਰ ਸਿੰਘ ਸ਼ਤਾਬਗੜ੍ਹ ਨੇ ਦੱਸਿਆ ਕਿ ਇਸ ਮਹਾਂਕੁੰਭ ਵਿੱਚ ਲੜਕੀਆਂ ਦੇ 75 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਲੜਕੀਆਂ ਭਾਗ ਲੈਣਗੀਆਂ। ਰਿਟਾਇਰਡ ਲੈਕਚਰਾਰ ਬਲਦੇਵ ਸਿੰਘ ਟੀਟਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਹਰਨਾਮ ਪੁਰ, ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਨੇ ਦੱਸਿਆ ਕਿ ਇਸ ਕੁਸ਼ਤੀ ਮਹਾਂਕੁੰਭ ਵਿੱਚ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਕੁਲਬੀਰ ਸਿੰਘ ਵਲਨੀ, ਪ੍ਰੈੱਸ ਸਕੱਤਰ ਜਗਮੋਹਣ ਸਿੰਘ, ਮਾਸਟਰ ਰੇਸ਼ਮ ਸਿੰਘ ਬੂੜੇਵਾਲ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly