ਪ੍ਰਕਾਸ਼

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਆਓ ਬੱਚਿਓ ਪ੍ਰਕਾਸ਼ ਦੀ ਕਰੀਏ ਬਾਤ
ਪਾਠ ਸੌਖਾ ਮਾਰੀਏ ਇਸ ਤੇ ਪੰਛੀ ਝਾਤ।
ਪ੍ਰਕਾਸ਼ ਹੁੰਦਾ ਊਰਜਾ ਦਾ ਪਦਾਰਥਿਕ ਰੂਪ
ਜੋ ਖੁਦ ਪੈਦਾ ਕਰੇ ਉਹ ਪ੍ਰਕਾਸ਼ਮਾਨ ਸਰੂਪ
ਪ੍ਰਕਾਸ਼ ਉਤਪੰਨ ਨਾ ਕਰੇ ਚੁੱਪਚਾਪ ਬਹਿੰਦੇ
ਪ੍ਰਕਾਸ਼ਹੀਣ ਵਸਤੂ ਨੇ ਉਹਨਾਂ ਨੂੰ ਕਹਿੰਦੇ।
ਪ੍ਰਕਾਸ਼ ਲੰਘ ਜਾਵੇ ਜਿਸ ਦੇ ਆਰ ਤੇ ਪਾਰ
ਪਾਰਦਰਸ਼ੀ ਕਹਿਣ ਤੇ ਨਾ ਕਰੋ ਵਿਚਾਰ।।
ਸ਼ੈਅ ਨਾ ਲੰਘਣ ਦੇਵੇ ਜੋ ਪ੍ਰਕਾਸ਼ ਵਿਚਕਾਰ
ਅਪਾਰਦਰਸ਼ੀ ਵਸਤੂ ਦਾ ਦੱਸਿਆ ਸਾਰ।
ਅੱਧਪਾਰਦਰਸ਼ੀ ਪੂਰਾ ਪ੍ਰਕਾਸ਼ ਨਾ ਲੰਘਾਵੇ
ਇਸ ਰਾਹੀ ਧੁੰਦਲਾ ਧੁੰਦਲਾ ਨਜ਼ਰੀ ਆਵੇ
ਪ੍ਰਕਾਸ਼ ਸਦੀਵੀ ਹੀ ਤੁਰਦਾ ਸਿੱਧਾ ਸਾਰ
ਵਰਤਾਰਾ ਪ੍ਰਕਾਸ਼ ਹੈ ਸਰਲ ਰੇਖੀ ਪ੍ਰਸਾਰ।
ਪ੍ਰਕਾਸ਼ ਦੇ ਰਾਹ ਆਵੇ ਜੇ ਅਪਾਰਦਰਸ਼ੀ
ਪਰਛਾਵਾਂ ਬਣਦਾ ਹੈ ਉਦੋਂ ਅਰਸ਼ੀ-ਫਰਸ਼ੀ।
ਪਾਠ ਦੇ ਚੋਣਵੇ ਤੱਤ ਤੁਹਾਨੂੰ ਨੂੰ ਸਮਝਾਏ
ਕਵਿਤਾ ਨਾਲ ਐਸ ਪੀ ਪ੍ਰਕਾਸ਼ ਤੇ ਚਾਨਣਾ ਪਾਏ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ   (ਗਣਿਤ)
ਐਮ.ਏ           (ਅੰਗ੍ਰੇਜੀ )
ਐਮ.ਏ           (ਪੰਜਾਬੀ)
ਐਮ. ਏ          ( ਧਾਰਮਿਕ ਸਿੱਖਿਆ)
ਕਿੱਤਾ              ਅਧਿਆਪਨ। 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਸਿਡਨੀ ਟੈਸਟ ਤੋਂ ਪਹਿਲਾਂ ਕੋਚ ਗੰਭੀਰ ਅਤੇ ਟੀਮ ਇੰਡੀਆ ਦੇ ਖਿਡਾਰੀਆਂ ਵਿਚਾਲੇ ਤਣਾਅ, ਕਪਤਾਨ ਰੋਹਿਤ ਦੀ ‘ਸਿਲੈਕਸ਼ਨ’ ‘ਤੇ ਦਿੱਤਾ ਇਹ ਬਿਆਨ
Next articleਹਿੰਦੂ ਸੰਤ ਚਿਨਮੋਏ ਦਾਸ ਨੂੰ ਬੰਗਲਾਦੇਸ਼ ਦੀ ਅਦਾਲਤ ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ਦਾਖ਼ਲ ਕਰਨ ਗਏ ਵਕੀਲ ‘ਤੇ ਹਮਲਾ