HOME ਪੀ .ਆਰ. ਪੋਲੀਵਰ ਉਪ ਚੋਣ ਜਿੱਤੇ

ਪੀ .ਆਰ. ਪੋਲੀਵਰ ਉਪ ਚੋਣ ਜਿੱਤੇ

ਕੈਪਸ਼ਨ ਪੀ .ਆਰ ਪੋਲੀਵਰ ਦੀ ਇੱਕ ਤਸਵੀਰ|

ਪਾਰਲੀਮੈਂਟ ਚ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਰਾਹ ਹੋਇਆ ਪੱਧਰਾ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)- ਕੈਨੇਡਾ ਦੇ ਅਲਬਰਟਾ ਸੂਬੇ ਦੇ ਬੈਟਲ ਰਿਵਰ ਕਰਾਫੁਟ ਹਲਕੇ ਚ ਮੁਕੰਮਲ ਹੋਈ ਜਿਮਨੀ ਚੋਣ ਦੌਰਾਨ ਕੰਸਰਵਿਟਵ ਨੇਤਾ ਪੀ .ਆਰ ਪੋਲੀਵਰ ਚੋਣ ਜਿੱਤ ਗਏ ਹਨ| ਜ਼ਿਕਰਯੋਗ ਹੈ ਕਿ ਅਪ੍ਰੈਲ ਚ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਚ ਸ੍ਰੀ ਪੌਲੀਵਰ ਓਟਵਾ ਹਲਕੇ ਤੋਂ ਚੋਣ ਹਾਰ ਗਏ ਸਨ ਜਿਸ ਕਾਰਨ ਉਹ ਪਾਰਲੀਮੈਂਟ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਭੂਮਿਕਾ ਨਿਭਾਉਣ ਤੋਂ ਵਾਂਝੇ ਰਹਿ ਗਏ ਸਨ ਪਰੰਤੂ ਉਹਨਾਂ ਨੂੰ ਪਾਰਲੀਮੈਂਟ ਚ ਭੇਜਣ ਲਈ ਕੰਸਰਵੇਟਿਵ ਪਾਰਟੀ ਲਈ ਮਜਬੂਤ ਮੰਨੇ ਜਾਂਦੇ ਬੈਟਲ ਰਿਵਰ ਕਰਾਫਟ ਹਲਕੇ ਤੋਂ ਜਿੱਤੇ ਕੰਸਰਵੇਟਿਵ ਸਾਂਸਦ ਡੈਮੀਅਨ ਕਰੇਕ ਵੱਲੋਂ ਆਪਣੀ ਇਹ ਸੀਟ ਤੋਂ ਅਸਤੀਫਾ ਦੇ ਕੇ ਪਾਰਟੀ ਪ੍ਰਮੁੱਖ ਪੀਆਰ ਪੋਲੀਵਰ ਲਈ ਇਹ ਸੀਟ ਖਾਲੀ ਕਰ ਦਿੱਤੀ ਗਈ ਸੀ ਜਿਸ ਮਗਰੋਂ ਇੱਥੇ ਕਰਵਾਈ ਗਈ ਜਿਮਨੀ ਚੋਣ ਦੌਰਾਨ ਸ੍ਰੀ ਪੌਲੀਵਾਰ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ ਜਿਸ ਕਾਰਨ ਹੁਣ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਉਹਨਾਂ ਦਾ ਰਾਹ ਪੱਧਰਾ ਹੋ ਗਿਆ ਹੈ।| ਸ੍ਰੀ ਪੋਲੀਵਰ ਦੀ ਜਿੱਤ ਮਗਰੋਂ ਕੰਸਰਵੇਟਿਵ ਪਾਰਟੀ ਦੇ ਆਗੂਆਂ ਅਤੇ ਸਮਰਥਕਾਂ ਚ ਖੁਸ਼ੀ ਦਾ ਰੋਏ ਵੇਖਿਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article“ਤਰਕਸ਼ੀਲ ਚਿੰਤਕ ਡਾ.ਨਰਿੰਦਰ ਦਭੋਲਕਰ”
Next articleਸ਼੍ਰੋਮਣੀ ਅਕਾਲੀ ਦਲ ਬਾਦਲ ਹੜ ਪੀੜਤਾਂ ਦੀ ਹਰ ਸੰਭਵ ਮਦਦ ਕਰੇਗਾ -ਘੁਮਾਣ, ਤੁੜ