ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਪੰਜਾਬ ਦੇ ਹੜ੍ਹ ਮਾਰੂ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ ) ਹਰ ਪੀੜਿਤ ਲੋਕਾਂ ਨਾਲ ਹਮਦਰਦੀ ਹੀ ਨਹੀਂ ਦਿਖਾ ਰਿਹਾ ਸਗੋਂ ਆਰਥਿਕ ਮਦਦ ਵੀ ਕਰ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਹਰਜਿੰਦਰ ਸਿੰਘ ਘਮਾਣ, ਬਲਵਿੰਦਰ ਸਿੰਘ ਤੁੜ, ਹਰਦਿਆਲ ਸਿੰਘ ਨਿਹਾਲਾ, ਕੀਰਤਨ ਪਾਲ ਸਿੰਘ ਸੰਧੂ, ਅਮਰਜੀਤ ਸਿੰਘ ਫੌਜੀ, ਸ਼ੇਰ ਸਿੰਘ ਘੁਮਾਣ ਨੇ ਪੱਤਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਸਾਂਝੇ ਤੌਰ ਤੇ ਕਹੇ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਹਰ ਪੀੜਤਾਂ ਦਾ ਹੱਥ ਫੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਦੀ ਹਦਾਇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਕੁਦਰਤੀ ਆਫਤ ਵਿੱਚ ਪੰਜਾਬ ਦੇ ਹੜ ਮਾਰੂ ਪੀੜਤਾਂ ਦੀ ਆਪਣੀ ਸਮਰੱਥਾ ਮੁਤਾਬਿਕ ਆਪਣੇ ਆਪਣੇ ਇਲਾਕੇ ਵਿੱਚ ਆਰਥਿਕ ਮਦਦ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



