2027 ਦੀਆਂ ਚੋਣਾਂ ਵਿੱਚ ਪਾਵਰ ਆਫ਼ ਬੈਲਿਸ ਬਸਪਾ ਦੇ ਹੱਥ ਆਵੇ -ਮੱਖਣ ਲਾਲ ਚੌਹਾਨ

ਸਰਦਾਰ ਅਵਤਾਰ ਸਿੰਘ ਕਰੀਮਪੁਰੀ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁੱਕਤੀ ਅੰਦੋਲਨ ਦੀ ਕਮਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੂੰ ਮਿਲੀ ਹੈ।
ਸਰਦਾਰ ਅਵਤਾਰ ਸਿੰਘ ਨੂੰ 2017 ਦੀਆਂ ਚੌਣਾਂ ਤੋਂ ਬਾਅਦ ਪੰਜਾਬ ਦੀ ਬਹੁਜਨ ਰਾਜਨੀਤੀ ਤੋਂ ਅਲੱਗ ਕੀਤਾ ਸੀ, ਭੈਣ ਕੁਮਾਰੀ ਮਾਇਆਵਤੀ ਨੇ ਜਿੱਥੇ ਵੀ ਕਰੀਮਪੁਰੀ ਨੂੰ ਜਿੰਮੇਦਾਰੀ ਸੰਭਾਲੀ, ਉਸ ਨੂੰ ਇਲਾਹੀ ਹੁਕਮ ਸਮਝ ਕੇ ਨਿਭਾਇਆ।
ਕਰੀਮਪੁਰੀ ਅੱਜ ਜਿਸ ਮੁਕਾਮ ਤੇ ਵੀ ਹੈ ਉਹ ਬਹੁਜਨ ਅੰਦੋਲਨ ਦੀ ਬਦੌਲਤ ਹੈ। ਹੁਣ ਜਦੋਂ ਨੈਸ਼ਨਲ ਲੀਡਰਸ਼ਿਪ ਨੇ ਕਰੀਮਪੁਰੀ ਤੇ ਇਕ ਵਾਰ ਫਿਰ ਤੋਂ ਭਰੋਸਾ ਪ੍ਰਗਟਾਇਆ ਹੈ ਤਾਂ ਬਿਨਾਂ ਸ਼ੱਕ ਇਹ ਚੁਣੌਤੀ ਭਰਿਆ ਸਮਾਂ ਹੈ (ਕਿਉਂਕਿ 2019 ਦੀਆਂ ਲੋਕ ਸਭਾ ਚੌਣਾਂ ਵਿੱਚ ਮਿਲੇ 3.65% ਵੋਟ ਬੈਂਕ ਘਟਕੇ 2022 ਦੀਆਂ ਵਿਧਾਨ ਸਭਾ ਚੌਣਾਂ ਸਮੇਂ1.77% ਰਹਿ ਗਿਆ ਹੈ ਜਦਕਿ ਪਾਰਟੀ ਦਾ ਦਸ ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵੀ ਸੀ) ਨਵੇਂ ਪ੍ਰਧਾਨ ਨੂੰ ਚਾਹੀਦਾ ਹੈ ਕਿ ਇਸ ਚਣੌਤੀ ਭਰੇ ਸਮੇਂ ਨੂੰ ਹਿੰਮਤ ਤੇ ਦਲੇਰੀ ਨਾਲ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਨੂੰ ਮੰਜ਼ਿਲ ਵੱਲ ਲੈ ਕੇ ਤੁਰੇ ਕਿਉਂਕਿ 2034 ਵਿੱਚ ਇਸੇ ਅੰਦੋਲਨ ਦੇ ਜਨਮਦਾਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 100ਸਾਲਾ ਜਨਮਦਿਨ ਹੋਵੇਗਾ ਜਿਸ ਨੂੰ ਬਹੁਜਨ ਸਮਾਜ ਦੇ ਰਾਜ ਸਤਾ ਤਹਿਤ ਮਨਾਉਣ ਦਾ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ।ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ 2027 ਦੀਆਂ ਚੌਣਾਂ ਵਿੱਚ Balance of power ਬਸਪਾ ਦੇ ਹੱਥ ਆਵੇ।
ਪਰ ਜੇਕਰ ਕਰੀਮਪੁਰੀ ਵੀ ਪਿਛਲੇ ਪ੍ਰਧਾਨ ਦੀ ਤਰਜ ਤੇ ਪੈਸਾ ਕਮਾਉਣ ਨੂੰ ਪਹਿਲ ਦੇਣ ਲੱਗਿਆ ਤਾਂ ਬਹੁਜਨ ਅੰਦੋਲਨ ਦਾ ਰੱਬ ਹੀ ਰਾਖਾ। ਮੈਂ ਪ੍ਰਧਾਨ ਜੀ ਨੂੰ ਭਰੋਸਾ ਦਵਾਉਂਦਾ ਹਾਂ ਕਿ ਆਖਰੀ ਸਾਹ ਤੱਕ ਅੰਦੋਲਨ ਦੇ ਹਾਣੀ ਰਹਾਂਗਾ।
ਬਹੁਜਨ ਸਮਾਜ ਪਾਰਟੀ
ਜਿੰਦਾਬਾਦ 
ਮੱਖਣ ਲਾਲ ਚੌਹਾਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਕਾਲਜ ਆਫ ਨਰਸਿੰਗ ’ਚ ਨਵੇਂ ਵਿਦਿਆਰਥੀਆਂ ਦੀ ਆਮਦ ’ਤੇ ਸਵਾਗਤੀ ਸਮਾਗਮ ਪ੍ਰੀਆ ਸਿਰ ਸਜਿਆ ‘ਮਿਸ ਫਰੈਸ਼ਰ’ ਦਾ ਤਾਜ, ਵਿਵੇਕ ਬਣਿਆਂ ‘ਮਿਸਟਰ ਫਰੈਸ਼ਰ’
Next articleਐੱਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਗਾ ਵਲੋਂ ਖੋਜੇਵਾਲ ਦੁ ਭਰਜਾਈ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ