HOME “ਸੱਤਾ ਪ੍ਰੀਵਰਤਨ ਬਨਾਮ ਲੋਕ ਸ਼ਕਤੀ”

“ਸੱਤਾ ਪ੍ਰੀਵਰਤਨ ਬਨਾਮ ਲੋਕ ਸ਼ਕਤੀ”

   (ਸਮਾਜ ਵੀਕਲੀ)   ਦੁਨੀਆਂ ਦੇ ਜ਼ਿਆਦਾਤਰ ਦੇਸ਼ ਲੋਕਤੰਤਰ ਪ੍ਰਣਾਲੀ ਨੂੰ ਅਪਣਾ ਰਹੇ ਹਨ ਜਿਨ੍ਹਾਂ ਵਿਚ ਲੋਕ ਵੋਟਾਂ ਰਾਹੀਂ ਸਰਕਾਰ ਬਣਾਉਂਦੇ ਹਨ ਨੇਤਾਵਾਂ ਵੱਲੋਂ ਵੋਟਾਂ ਵੇਲੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਸੱਤਾ ਵਿਚ ਆਉਂਦਿਆਂ ਹੀ ਬਹੁਤੀਆ ਸਰਕਾਰਾਂ ਇਨ੍ਹਾਂ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੁੰਦੀਆਂ ਅਤੇ ਲੋਕਾਂ ਦੇ ਮੁੱਦੇ ਜਿਓਂ ਦੇ ਤਿਉਂ ਖੜ੍ਹੇ ਰਹਿੰਦੇ ਹਨ। ਦੁਨੀਆਂ ਦੇ ਜ਼ਿਆਦਾ ਤਰ ਦੇਸ਼ਾਂ ਦੇ ਮੁੱਦੇ ਮਿਲਦੇ ਜੁਲਦੇ ਹੀ ਹੁੰਦੇ ਹਨ ਜਿਨ੍ਹਾਂ ਵਿਚ ਗਰੀਬੀ, ਬੇਰੁਜ਼ਗਾਰੀ, ਮਹਿਗਾਈ, ਅਨਪੜ੍ਹਤਾ, ਪਾਣੀ, ਬਿਜਲੀ, ਪ੍ਰਦੁਸ਼ਣ ਅਤੇ ਅਬਾਦੀ ਆਦਿ। ਕਈ ਵਾਰੀ ਜਦੋਂ ਸਰਕਾਰਾ ਇਹੋ ਜਿਹੇ ਮੁਦਿਆਂ ਨੂੰ ਹੱਲ ਕਰਨ ਵਿਚ ਕਾਮਯਾਬ ਨਹੀਂ ਹੁੰਦੀਆਂ ਤਾਂ ਉਸ ਦੇਸ਼ ਦੇ ਹਾਲਾਤ ਇਥੋਂ ਤੱਕ ਖ਼ਰਾਬ ਹੋ ਜਾਂਦੇ ਹਨ ਕਿ ਸਰਕਾਰੀ ਤੰਤਰ ਫੇਲ ਹੋ ਜਾਂਦਾ ਹੈ ਲੋਕ ਸੜਕਾਂ ਤੇ ਆ ਜਾਂਦੇ ਹਨ ਸਰਕਾਰਾਂ ਡਿੱਗ ਜਾਂਦੀਆਂ ਹਨ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ। ਸੱਚ ਮੁੱਚ ਹੀ ਲੋਕਤੰਤਰ ਵਿੱਚ ਲੋਕ ਸ਼ਕਤੀ ਬਹੁਤ ਵੱਡੀ ਤਾਕਤ ਹੈ ਜਿਸ ਦੀ ਉਦਾਹਰਣ ਸ੍ਰੀ ਲੰਕਾ ਅਤੇ ਨੇਪਾਲ ਵਰਗੇ ਦੇਸ਼ਾਂ ਤੋਂ ਮਿਲਦੀ ਹੈ ਦਰਅਸਲ ਸ਼੍ਰੀਲੰਕਾ 2022 ਵਿੱਚ ਬੜੇ ਹੀ ਡੂੰਘੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਸੀ। ਇੱਥੋਂ ਦੇ ਲੋਕ ਖਾਣ-ਪੀਣ ਅਤੇ ਪੈਟਰੋਲ-ਡੀਜ਼ਲ ਵਰਗੀਆਂ ਮੁਢੱਲੀਆਂ ਚੀਜ਼ਾਂ ਲਈ ਸੰਘਰਸ਼ ਕਰ ਰਹੇ ਸਨ। ਸੱਤਾ ਉੱਤੇ ਕਾਬਜ਼ ਲੋਕਾਂ ਪ੍ਰਤੀ ਅਵਾਮ ਦਾ ਗੁੱਸਾ ਵਧਦਾ ਗਿਆ। ਦੇਸ਼ ਆਪਣੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ। ਦੇਸ਼ ਵਿੱਚ ਖਾਣੇ, ਗੈਸ, ਅਤੇ ਪੈਟਰੋਲੀਅਮ ਦੀਆਂ ਕੀਮਤਾਂ ਅਸਾਮਾਨੀ ਪਹੁੰਚ ਰਹੀਆਂ ਸਨ। ਮਹਿੰਗਾਈ ਦੀ ਦਰ ਪਿਛਲੇ ਕਈ ਮਹੀਨਿਆਂ ਤੋਂ ਦੂਹਰੇ ਅੰਕਾਂ ਵਿੱਚ ਜਾ ਰਹੀ ਸੀ ਇਥੋਂ ਦੇ ਲੋਕ ਮਾੜੇ ਸਿਸਟਮ ਤੋਂ ਤੰਗ ਆ ਕੇ ਸੜਕਾਂ ਤੇ ਆ ਗਏ। ਸਰਕਾਰ ਲੋਕਾਂ ਦੇ ਹਜ਼ੂਮ ਤੇ ਨਿਅੰਤਰਣ ਕਰਨ ਵਿੱਚ ਫੇਲ ਹੋ ਗਈ ਇਥੋਂ ਤੱਕ ਕਿ ਕਈ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨੂੰ ਆਪਣੀ ਜਾਨ ਬਚਾ ਕੇ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਥੇ ਲੋਕ ਸ਼ਕਤੀ ਦੀ ਜਿੱਤ ਹੋਈ ਜਿਸ ਦੀ  ਵਜ੍ਹਾ ਕਰਕੇ ਸ੍ਰੀ ਲੰਕਾ ਵਿਚ ਸੱਤਾ ਪ੍ਰੀਵਰਤਨ ਹੋਇਆ ਇਸੇ ਤਰ੍ਹਾਂ ਹੀ ਨੇਪਾਲ ਦੇ ਲੋਕਾਂ ਵਲੋਂ ਸਰਕਾਰ ‘ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਅਤੇ ਹੋਰ ਵਾਅਦੇ ਪੂਰੇ ਨਾ ਕਰਨ ਦੇ ਆਰੋਪ ਲਗਾਏ ਹਨ। ਨੇਪਾਲ ਦੀ ਨੌਜਵਾਨ ਪੀੜੀ ਬੇਰੁਜ਼ਗਾਰੀ, ਆਰਥਿਕ ਮੰਦੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਾ ਚਾਹੁੰਦੀ ਸੀ। ਸੋਮਵਾਰ ਨੂੰ ਹਜ਼ਾਰਾਂ ਨੌਜਵਾਨਾਂ ਨੇ ਕਾਠਮਾਂਡੂ ਵਿੱਚ ਸੰਸਦ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸਰਕਾਰ ਨੇ ਜਮਹੂਰੀਅਤ ਦੀ ਅਵਾਜ਼ ਦਬਾਉਣ ਲਈ ਸੋਸ਼ਲ ਮੀਡੀਆ ਤੇ ਬੈਨ ਲਗਾ ਦਿੱਤਾ ਅਤੇ ਨੌਜਵਾਨ  ਸਰਕਾਰ ਤੋਂ ਸੋਸ਼ਲ ਮੀਡੀਆ ‘ਤੇ ਲੱਗੈ ਬੈਨ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਹਾਲਾਤ ਇੰਨੇ ਵਿਗੜ ਗਏ ਕੁਝ ਲੋਕ ਸੰਸਦ ਕੰਪਲੈਕਸ ਵਿੱਚ ਦਾਖਲ ਹੋ ਗਏ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਦੇ ਬੱਚੇ ਭ੍ਰਿਸ਼ਟਾਚਾਰ ਰਾਹੀਂ ਕਮਾਏ ਪੈਸੇ ਦਾ ਆਨੰਦ ਮਾਣ ਰਹੇ ਹਨ ਅਤੇ ਅਸੀਂ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਾਂ। ਗੁੱਸੇ ਵਿੱਚ ਆਈ ਭੀੜ ਆਗੂਆਂ ਅਤੇ ਮੰਤਰੀਆਂ ਦੇ ਘਰਾਂ ਵਿੱਚ ਭੰਨਤੋੜ ਕਰ ਰਹੀ ਹੈ ਅਤੇ ਅੱਗ ਲਗਾ ਰਹੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਨੂੰ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕਾਠਮੰਡੂ ਦੀਆਂ ਸੜਕਾਂ ‘ਤੇ ਗੁੱਸਾ ਇੰਨਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਨੇਪਾਲ ਦੇ ਵਿੱਤ ਮੰਤਰੀ ਦਾ ਸੜਕ ‘ਤੇ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕੁੱਟਿਆ। ਬਾਲਕੋਟ ਵਿੱਚ ਪ੍ਰਧਾਨ ਮੰਤਰੀ ਕੇਪੀ ਓਲੀ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿੱਜੀ ਘਰ ‘ਤੇ ਕਬਜ਼ਾ ਕਰ ਲਿਆ ਅਤੇ ਅੱਗ ਲਗਾ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ। ਹਾਲਾਤ ਇਹ ਹਨ ਕਿ ਪੁਲਿਸ ਅਤੇ ਫੌਜ ਦੇ ਹੱਥ ਖੜ੍ਹੇ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਆਖਿਰ ਇਹੋ ਜਿਹੀ ਨੌਬਤ ਕਿਉ ਆਉਦੀ ਹੈ ? ਸਾਡਾ ਲੋਕਤੰਤਰ ਪ੍ਰਤੱਖ ਨਹੀ ਹੈ ਜ਼ਿਆਦਾਤਰ ਦੇਸ਼ਾਂ ਵਿੱਚ ਅਪ੍ਰਤੱਖ ਲੋਕਰਾਜ ਹੈ ਜਿਸ ਵਿੱਚ ਲੋਕ ਆਪਣੀ ਸ਼ਕਤੀ ਵੋਟਾਂ ਰਾਹੀਂ ਆਪਣੇ ਹਲਕੇ ਦੇ ਨੁਮਾਇੰਦਿਆਂ ਨੂੰ ਦੇ ਦਿੰਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਆਮ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿਸੇ ਵੀ ਸਰਕਾਰੀ ਕੰਮ ਲਈ ਲੋਕਾਂ ਦੀ ਰਾਏ ਨਹੀਂ ਲਈ ਜਾਂਦੀ। ਸਰਕਾਰਾਂ ਮਨਮਰਜ਼ੀਆਂ ਕਰਦੀਆਂ ਹਨ। ਵਿਧਾਇਕ ਲੋਕਾਂ ਦਾ ਨਹੀਂ ਸਰਕਾਰਾਂ ਦਾ ਹੁਕਮ ਮੰਨਦੇ ਹਨ। ਨੇਪਾਲ ਅਤੇ ਸ੍ਰੀ ਲੰਕਾ ਵਰਗੀਆਂ ਤਖਤਾਂ ਪਲਟਾਊ ਘਟਨਾਵਾਂ ਨਾ ਹੋਣ ਇਸ ਲਈ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ ਅਪ੍ਰਤੱਖ ਨਹੀਂ ਪ੍ਰਤੱਖ ਲੋਕਤੰਤਰ ਵਾਲੇ ਮੁਲਕ ਜ਼ਿਆਦਾ ਖ਼ੁਸ਼ਹਾਲ, ਵਿਕਾਸਸ਼ੀਲ ਅਤੇ ਅਮੀਰ ਹਨ ਸਵਿਟਜ਼ਰਲੈਂਡ ਦੇਸ਼ ਇਸ ਦੀ ਉਦਾਹਰਨ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ-ਕ੍ਰਿਸ਼ਨ ਕੁਮਾਰ ਬੇਦੀ
Next articleਸੱਭਿਆਚਾਰਕ ਪ੍ਰਦੂਸ਼ਣ