HOME ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ-ਕ੍ਰਿਸ਼ਨ ਕੁਮਾਰ ਬੇਦੀ

ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ-ਕ੍ਰਿਸ਼ਨ ਕੁਮਾਰ ਬੇਦੀ

5
ਫੋਟੋ: ਹਰਿਆਣਾ ਸਰਕਾਰ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਦਾ ਸਨਮਾਨ ਕਰਦੇ ਹੋਏ ਮ੍ਰਿਗਵੀਰ ਸਿੰਘ ਮਿੱਠੂ ਢੱਡਾ, ਰਾਸ਼ੀ ਅੱਗਰਵਾਲ, ਜਸਜੋਤ ਸਿੰਘ ਤੇ ਹੋਰ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪੰਜਾਬ ਦੇ ਹਰ ਨਾਗਰਿਕ ਨਾਲ ਭਾਜਪਾ ਹਮੇਸ਼ਾਂ ਦੀ ਤਰ੍ਹਾਂ ਇਸ ਵਕਤ ਵੀ ਖੜੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਿਆਣਾ ਸਰਕਾਰ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਪਿਛਲੇ ਦਿਨੀਂ ਭਾਜਪਾ ਪੰਜਾਬ ਯੂਵਾ ਮੋਰਚਾ ਦੇ ਨੌਜਵਾਨ ਆਗੂ ਮ੍ਰਿਗਵੀਰ ਸਿੰਘ ਮਿੱਠੂ ਚੱਡਾ ਅਤੇ ਪਾਰਟੀ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਦੇ ਕਈ ਸੂਬਿਆਂ ਨੂੰ ਇੱਕੋਂ ਟਾਈਮ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ। ਕ੍ਰਿਸ਼ਾਨ ਬੇਦੀ ਨੇ ਕਿਹਾ ਕਿ 1988 ਤੋਂ ਬਾਅਦ ਇਸ ਵਾਰ ਪੰਜਾਬ ਨੂੰ ਵੱਡੇ ਪੱਧਰ ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਤੇ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ। ਬੇਦੀ ਨੇ ਕਿਹਾ ਕਿ ਪਿਛਲੇ ਦਿਨ੍ਹੀ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸੀਨੀਅਰ ਆਗੂ ਵੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਕੇ ਹੋਏ ਨੁਕਸਾਨ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਚੁੱਕੇ ਹਨ। ਇਸ ਮੌਕੇ ਮ੍ਰਿਗਵੀਰ ਸਿੰਘ ਮਿੱਠੂ ਚੱਡਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਵਿਰੋਧੀਆਂ ਵੱਲੋਂ ਬੇਸ਼ੱਕ ਮਨਘੜਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਪੰਜਾਬ ਦਾ ਹਰ ਨਾਗਰਿਕ ਅੱਜ ਇਕਜੁਟਤਾ ਨਾਲ ਬਿਨ੍ਹਾਂ ਕਿਸੇ ਭੇਦ-ਭਾਵ ਇੱਕ ਦੂਜੇ ਦੀ ਮੱਦਦ ਕਰਨ ਵਿੱਚ ਲੱਗਿਆ ਹੋਇਆ ਹੈ। ਉਨ੍ਹਾ ਇਹ ਵੀ ਕਿਹਾ ਕਿ ਭਾਜਪਾ ਦਾ ਹਰ ਅਹੁਦੇਦਾਰ ਅਤੇ ਵਰਕਰ ਅੱਜ ਨਿਰਸਵਾਰਥ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਲੋਕਾਂ ਦੇ ਦੁੱਖ ਵੰਡਾਉਣ ਵਿੱਚ ਆਪਣੀ ਜ਼ਿਮੇਵਾਰੀ ਨਿਭਾ ਰਿਹਾ ਹੈ। ਇਸ ਮੌਕੇ ਭਾਜਪਾ ਰਾਸ਼ੀ ਅੱਗਰਵਾਲ, ਜਸਜੋਤ ਸਿੰਘ, ਗੌਰਵ ਅਰੋੜਾ, ਅਜਿੰਦਰ ਸਿੰਘ ਗਣਗਾਸ, ਦੀਪ ਚੰਦਲਿਆ, ਹਿਮਾਂਸ਼ੂ ਮਹਿਰਾ, ਗੌਤਮ ਧੀਗਾਨ, ਵਰੂਣ ਛਾਬੜੀਆ, ਬਿੱਟੂ ਕੁਮਾਰ ਯਦਵ, ਡਾ: ਅਸ਼ੀਸ਼, ਕੁਲਦੀਪ ਬਿਸ਼ਟ, ਸੰਦੀਪ ਗੌਸਾਈ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਕੂਲ ਵਿਦਿਆਰਥੀਆਂ ਨੇ ਲਗਾਏ ਪੌਦੇ * ਬੱਚਿਆਂ ਨੂੰ ਵਾਤਾਵਰਨ ਸੰਭਾਲ ਨਾਲ਼ ਜੋੜਨਾ ਸਮੇਂ ਦੀ ਮੰਗ – ਈਕੋ ਕਲੱਬ ਇੰਚਾਰਜ ਮਾਸਟਰ ਸੰਜੀਵ ਧਰਮਾਣੀ
Next article“ਸੱਤਾ ਪ੍ਰੀਵਰਤਨ ਬਨਾਮ ਲੋਕ ਸ਼ਕਤੀ”