HOME ਗਰੀਬੀ ਸਮਾਜ ਦਾ ਵੱਡਾ ਕਲੰਕ

ਗਰੀਬੀ ਸਮਾਜ ਦਾ ਵੱਡਾ ਕਲੰਕ

3
ਮੰਜੂ ਰਾਇਕਾ
   (ਸਮਾਜ ਵੀਕਲੀ)   ਗਰੀਬੀ ਇੱਕ ਅਜਿਹਾ ਸਮਾਜਿਕ ਰੋਗ ਹੈ ਜੋ ਬਾਕੀ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਗਰੀਬ ਪਰਿਵਾਰਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਜਿਵੇਂ ਭੋਜਨ, ਕੱਪੜੇ ਅਤੇ ਰਹਿਣ ਲਈ ਥਾਂ ਵੀ ਢੰਗ ਨਾਲ ਨਹੀਂ ਮਿਲਦੀ। ਗਰੀਬੀ ਨਾਲ ਅਣਪੜ੍ਹਤਾ, ਬਿਮਾਰੀਆਂ ਅਤੇ ਅਪਰਾਧ ਵੱਧਦੇ ਹਨ। ਗਰੀਬੀ ਦੂਰ ਕਰਨ ਲਈ ਸਰਕਾਰ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ, ਸਿੱਖਿਆ ਹਰ ਕਿਸੇ ਲਈ ਮੁਫ਼ਤ ਤੇ ਆਸਾਨ ਬਣਾਉਣੀ ਅਤੇ ਸਿਹਤ ਸਹੂਲਤਾਂ ਪਿੰਡ-ਪਿੰਡ ਪਹੁੰਚਾਉਣੀਆਂ ਚਾਹੀਦੀਆਂ ਹਨ। ਭਾਵੇਂ ਗ਼ਰੀਬੀ ਵੱਧਣ ਦੇ ਸਾਡੇ ਸਮਾਜ ਵਿੱਚ ਬਹੁਤ ਸਾਰੇ ਕਾਰਨ ਹਨ,ਪਰ ਸਭ ਤੋਂ ਵੱਡਾ ਕਾਰਣ ਜਨਸੰਖਿਆ ਦਾ ਵਾਧਾ ਹੈ। ਸਾਨੂੰ ਇਹਨਾਂ ਕਾਰਨਾਂ ਨੂੰ ਸਮਝਣ ਤੇ ਹੱਲ ਕਰਨ ਦੀ ਲੋੜ ਹੈ ਤਾਂ ਹੀ ਸਾਡਾ ਸਮਾਜ ਅੱਗੇ ਵਧ ਸਕਦਾ ਹੈ।

ਮੰਜੂ ਰਾਇਕਾ  ਭਿੰਡਰਾਂ (ਸੰਗਰੂਰ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਜ ਪ੍ਰਥਾ
Next articleਕੁਦਰਤੀ ਆਫ਼ਤਾਂ ਦਾ ਕਹਿਰ