(ਸਮਾਜ ਵੀਕਲੀ) ਦਾਜ ਪ੍ਰਥਾ ਸਾਡੀ ਸਮਾਜਿਕ ਪ੍ਰਣਾਲੀ ‘ਤੇ ਇੱਕ ਕਾਲਾ ਧੱਬਾ ਹੈ। ਧੀ ਦੇ ਜਨਮ ਨੂੰ ਅੱਜ ਵੀ ਕਈ ਪਰਿਵਾਰਾਂ ਵਿੱਚ ਬੋਝ ਸਮਝਿਆ ਜਾਂਦਾ ਹੈ ਕਿਉਂਕਿ ਵਿਆਹ ਵੇਲੇ ਦਾਜ ਦੇਣ ਦੀ ਮੰਗ ਹੁੰਦੀ ਹੈ। ਇਸ ਕਰਕੇ ਕਈ ਮਾਵਾਂ-ਪਿਉ ਕਰਜ਼ਿਆਂ ਹੇਠਾਂ ਦਬ ਜਾਂਦੇ ਹਨ ਅਤੇ ਕਈ ਵਾਰ ਕੁੜੀਆਂ ਦੀ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ। ਦਾਜ ਕਾਰਨ ਘਰੇਲੂ ਹਿੰਸਾ ਅਤੇ ਸੁਸਾਇਡ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਇਸ ਬੁਰਾਈ ਨੂੰ ਮਿਟਾਉਣ ਲਈ ਸਿੱਖਿਆ, ਜਾਗਰੂਕਤਾ ਅਤੇ ਕਾਨੂੰਨੀ ਕਾਰਵਾਈ ਬਹੁਤ ਜ਼ਰੂਰੀ ਹੈ। ਭਾਵੇ ਔਜਕੇ ਯੁੱਗ ਵਿੱਚ ਨੀਵੀਂ ਪੀੜ੍ਹੀ ਦੇ ਵਿਚਾਰ ਦਾਜ ਪ੍ਰਥਾ ਪ੍ਰਤੀ ਬਦਲ ਗਏ ਹਨ, ਲੋਕਾਂ ਵਿੱਚ ਜਾਗਰੂਕਤਾ ਵੇਖੀ ਜਾ ਸਕਦੀ ਹੈ।ਪਰ ਹਜੇ ਵੀ ਕੋਈ ਹੱਦ ਤੱਕ ਦਾਜ ਪ੍ਰਥਾ ਦੇ ਮਾਮਲੇ ਅਸੀ ਆਪਣੇ ਸਮਾਜ ਵਿਚ ਵੇਖ ਸਕਦੇ ਹਾਂ,ਇਸ ਲਈ ਸਾਨੂੰ ਇਹਨਾਂ ਬੁਰੀਆਂ ਪ੍ਰਥਾਵਾਂ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਹੈ ਤਾਂ ਜੋ ਕੋਈ ਵੀ ਕੁੜੀ ਅਜਿਹੀਆਂ ਪ੍ਰਥਾਵਾਂ ਦੀ ਸ਼ਿਕਾਰ ਨਾ ਹੋਵੇ।
ਮੰਜੂ ਰਾਇਕਾ
(ਭਿੰਡਰਾਂ) ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



