(ਸਮਾਜ ਵੀਕਲੀ) ਕੁਦਰਤ ਜਦੋਂ ਰੁੱਸਦੀ ਹੈ ਤਾਂ ਮਨੁੱਖੀ ਜ਼ਿੰਦਗੀ ਹਿਲ ਜਾਂਦੀ ਹੈ। ਭੂਚਾਲ, ਹੜ੍ਹ, ਸੁਕਾ, ਤੂਫ਼ਾਨ, ਅੱਗ ਜਾਂ ਭੂ-ਸਖਲਨ ਵਰਗੀਆਂ ਕੁਦਰਤੀ ਆਫ਼ਤਾਂ ਮਨੁੱਖ ਦੇ ਸਾਰੇ ਸੁਪਨੇ ਇੱਕ ਪਲ ਵਿੱਚ ਮਿਟਾ ਦਿੰਦੀਆਂ ਹਨ। ਘਰ-ਬਾਰ ਢਹਿ ਜਾਂਦੇ ਹਨ, ਖੇਤ ਖਾਲੀ ਹੋ ਜਾਂਦੇ ਹਨ ਤੇ ਲੋਕ ਬੇਘਰ ਹੋ ਜਾਂਦੇ ਹਨ। ਇਨ੍ਹਾਂ ਆਫ਼ਤਾਂ ਦੇ ਪਿੱਛੇ ਕਈ ਵਾਰ ਕੁਦਰਤੀ ਕਾਰਣ ਹੁੰਦੇ ਹਨ ਪਰ ਕਈ ਵਾਰ ਮਨੁੱਖੀ ਲਾਲਚ ਅਤੇ ਵਿਕਾਸ ਵੀ ਵੱਡੀ ਵਜ੍ਹਾ ਬਣਦਾ ਹੈ। ਇਸ ਲਈ ਸਾਨੂੰ ਕੁਦਰਤ ਨਾਲ ਸਾਂਝ ਪਾ ਕੇ, ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ। ਜੇ ਅਸੀਂ ਕੁਦਰਤ ਦਾ ਸਤਿਕਾਰ ਕਰਾਂਗੇ ਤਾਂ ਕਹਿਰ ਵੀ ਘੱਟ ਹੋਵੇਗਾ ਅਤੇ ਜ਼ਿੰਦਗੀ ਵੀ ਸੁਰੱਖਿਅਤ ਰਹੇਗੀ।
ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



