HOME ਇੰਗਲੈਂਡ ’ਚ ਪੰਥ ਪ੍ਰਸਿੱਧ ਕਵੀਸਰ ਮਨਜੀਤ ਸਿੰਘ ਸੋਹੀ ਦਾ ਵਿਸ਼ੇਸ਼ ਸਨਮਾਨ

ਇੰਗਲੈਂਡ ’ਚ ਪੰਥ ਪ੍ਰਸਿੱਧ ਕਵੀਸਰ ਮਨਜੀਤ ਸਿੰਘ ਸੋਹੀ ਦਾ ਵਿਸ਼ੇਸ਼ ਸਨਮਾਨ

1
ਕੈਪਸਨ:- ਕਵੀਸਰ ਮਨਜੀਤ ਸਿੰਘ ਸੋਹੀ ਦੇ ਜਥੇ ਦਾ ਸਨਮਾਨ ਕਰਦੇ ਹੋਏ ਵੱਖ ਵੱਖ ਸਿੱਖ ਸੰਸਥਾਵਾਂ ਦੇ ਆਗੂ, ਤਸਵੀਰ :-ਸੁਖਜਿੰਦਰ ਸਿੰਘ ਢੱਡੇ
ਸੋਹੀ ਨੇ ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੂੰ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣਕੇ ਜਲ ਪ੍ਰਵਾਹ ਕਰਨ ਲਈ ਯੂ. ਕੇ ਸਰਕਾਰ ਨਾਲ ਤਾਲਮੇਲ ਕਰਨ ਦੀ ਕੀਤੀ ਅਪੀਲ
ਲੈਸਟਰ(ਇੰਗਲੈਂਡ )   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)— ਪੰਥ ਪ੍ਰਸਿੱਧ ਕਵੀਸਰ ਮਨਜੀਤ ਸਿੰਘ ਸੋਹੀ ਅਤੇ ਦਲਬੀਰ ਸਿੰਘ ਦਾ ਇੰਗਲੈਂਡ ਦੌਰੇ ਦੌਰਾਨ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂਸ਼ਹਿਰ, ਗੁਰਦੁਆਰਾ ਸ੍ਰੀ ਦਸਮੇਸ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ, ਮੰਗਤ ਸਿੰਘ ਪਲਾਹੀ, ਸੀਤਲ ਸਿੰਘ ਗਿੱਲ, ਜਲਵੰਤ ਸਿੰਘ ਢੱਡੇ ਅਤੇ ਰਣਜੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਕਵੀਸਰ ਸੋਹੀ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਸੋਹੀ ਨੇ ਆਪਣੀ ਕਵਿਸ਼ਰੀ ਰਾਹੀਂ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੀ ਮਹਾਨ ਬਾਣੀ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਬੜੇ ਸੁੰਦਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਲਾਕਾਰ ਪੰਥ ਦੀ ਵੱਡੀ ਧਰੋਹਰ ਹਨ, ਜਿਨ੍ਹਾਂ ਦੀ ਕਲਾ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦੀ ਹੈ ਅਤੇ ਪੰਥਕ ਚੇਤਨਾ ਨੂੰ ਮਜ਼ਬੂਤ ਕਰਦੀ ਹੈ। ਸਨਮਾਨ ਸਮਾਰੋਹ ਦੌਰਾਨ ਕਵੀਸਰ ਮਨਜੀਤ ਸਿੰਘ ਸੋਹੀ ਨੇ ਆਪਣੀ ਕਵਿਸ਼ਰੀ ਰਾਹੀਂ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੀ ਮਾਤ ਭਾਸ਼ਾ ਅਤੇ ਧਾਰਮਿਕ ਵਿਰਸੇ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ, ਜੋ ਪੰਥ ਲਈ ਹੌਸਲਾ ਅਫਜ਼ਾਈ ਵਾਲੀ ਗੱਲ ਹੈ। ਇਸ ਦੌਰਾਨ ਕਵੀਸਰ ਸੋਹੀ ਵੱਲੋਂ ਇੰਗਲੈਂਡ ਵਿੱਚ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਸਮਾਧ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਯੂਕੇ ਸਰਕਾਰ ਨਾਲ ਤਾਲਮੇਲ ਕਰਕੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਅਸਥੀਆਂ ਨੂੰ ਸਿੱਖ ਰੀਤ-ਰਿਵਾਜਾਂ ਅਨੁਸਾਰ ਜਲ ਪ੍ਰਵਾਹ ਕੀਤਾ ਜਾਣਾ ਚਾਹੀਦਾ ਹੈ ਅਤੇ ਮਹਾਰਾਜਾ ਦੀ ਯਾਦ ਵਿੱਚ ਇਕ ਯਾਦਗਾਰ ਵੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਾ ਜੋ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ,ਅਤੇ ਆਪਣੇ ਮਹਾਨ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ, ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦੀ ਅਹਿਮ ਸ਼ਖਸੀਅਤ ਰਹੇ ਹਨ ਅਤੇ ਉਨ੍ਹਾਂ ਦੀ ਯਾਦ ਨੂੰ ਸੰਭਾਲਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਲ ਟੀ ਐਸ ਯੂ ਵਿਖੇ ਤੇਜ਼ੀ ਨਾਲ ਬਦਲ ਰਹੀ ਗਲੋਬਲ ਤਕਨਾਲੋਜੀ ਵਿਸ਼ੇ ‘ਤੇ ਇੱਕ ਮਾਹਰ ਭਾਸ਼ਣ ਦਾ ਆਯੋਜਨ |
Next articleਰਮਨਦੀਪ ਸਿੰਘ ਥਿਆੜਾ ਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਕੀਤਾ ਗਿਆ ਸਨਮਾਨਿਤ