ਮੈਂ ਪਹਿਲਾਂ ਵਾਂਗ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਹਾਗਾਂ :ਰਮਨਦੀਪ ਸਿੰਘ ਥਿਆੜਾ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਵਿੱਚ ਚੱਲ ਰਹੇ ਵਿਕਾਸ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਅਣਥੱਕ ਨੋਜਵਾਨ ਅਤੇ ਉੱਘੇ ਸਮਾਜ ਸੇਵੀ ਸਵਰਗੀ ਸਰਦਾਰ ਰੇਸ਼ਮ ਸਿੰਘ ਥਿਆੜਾ ਦੇ ਸਪੁੱਤਰ ਰਮਨ ਦੀਪ ਸਿੰਘ ਥਿਆੜਾ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਕਿੰਬਰਲੀ ਕਾਲਜ਼ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ।ਇਹ ਸਨਮਾਨ ਇੰਗਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਲਾਰਡ ਇਵਨ ਅਤੇ ਪੰਜਾਬੀ ਮੂਲ ਦੇ ਪਹਿਲੇ ਬ੍ਰਿਟਿਸ਼ ਸਾਂਸਦ ਮੈਂਬਰ ਵਰਿੰਦਰ ਸ਼ਰਮਾ ਅਤੇ ਲੀਡਸ ਦੀ ਮੇਅਰ ਵਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਹੈ। ਸਰਦਾਰ ਰਮਨਦੀਪ ਸਿੰਘ ਥਿਆੜਾ ਨੂੰ ਇਹ ਸਨਮਾਨ ਮਿਲਣ ਤੇ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਡਾਢੀ ਖੁਸ਼ੀ ਮਨਾਈ ਜਾ ਰਹੀ ਹੈ। ਰਮਨਦੀਪ ਸਿੰਘ ਥਿਆੜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਆਪਣੇ ਪਿਤਾ ਜੀ ਵਾਂਗ ਚਲਾਏ ਜਾ ਰਹੇ ਵਿਕਾਸ ਅਤੇ ਸਮਾਜਿਕ ਕਾਰਜਾਂ ਵਿੱਚ ਪਹਿਲਾ ਵਾਂਗ ਹਿੱਸਾ ਲੈਂਦਾ ਰਹਾਗਾਂ ਤਾ ਕੇ ਲੋਕਾਂ ਵਲੋਂ ਇਸੇ ਤਰ੍ਹਾਂ ਪਿਆਰ ਮਿਲਦਾ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



