ਵੈਨਕੂਵਰ /ਸਰੀ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਨਿਵੇਕਲੀ ਪਹਿਚਾਣ ਰੱਖਣ ਵਾਲੇ ਸੁਰੀਲੇ ਕਲਾਕਾਰ ਕੁਲਦੀਪ ਤੂਰ ਨੇ ਅਣਗਿਣਤ ਧਾਰਮਿਕ, ਸਮਾਜਿਕ, ਸੱਭਿਆਚਾਰਕ, ਪਰਿਵਾਰਿਕ ਅਤੇ ਹੋਰ ਵੱਖ ਵੱਖ ਵੰਨਗੀਆਂ ਨੂੰ ਦਰਸਾਉਂਦੇ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਏ ਹਨ । ਉਸ ਦੀਆਂ ਅਨੇਕਾਂ ਹਿੱਟ ਕੈਸਟਾਂ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਈਆਂ । ਉਸਦੇ ਅਨੇਕਾਂ ਗੀਤਾਂ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਦੇਕੇ ਨਿਵਾਜਿਆ । ਉਸ ਦੇ ਹਿੱਟ ਗੀਤਾਂ ਵਿੱਚ ‘ਮੌਤ ਦੀ ਅਸਲ ਕਹਾਣੀ’, ‘ਚੁੰਮ ਕੇ ਰੁਮਾਲ ਸੁੱਟਿਆ'”, “ਅਸੀਂ ਰੁਲ ਗਏ ਵਾਂਗ ਫਕੀਰਾਂ ਦੇ’, “ਅਸੀਂ ਹੁਣ ਕੌਣ ਹੋ ਗਏ”, “ਠੇਕੇ ਉੱਤੇ ਚਵਾਰਾ” ,”ਆਦਤ”, “ਅੱਖੀਆਂ”, “ਆਜਾ ਨੱਚ ਲੈ”, “ਮਾਮਾ ਨੱਚੂਗਾ”, “ਮਾਹੀ”, “ਲੱਡੂ”, “ਧੀਆਂ”, “ਸ਼ਰਤਾਂ”, “ਖਿਲਾਰੇ”, “ਬਾਦਸ਼ਾਹੀਆਂ”, “ਸਲਾਮੀ”, “ਜੱਟਾਂ ਦੇ ਪੁੱਤ”, “ਜਜਬਾ”, “ਮਾਪੇ”, “ਉੱਡ ਗਈ,”, “ਦਰਦ ” ਸਮੇਤ ਅਨੇਕਾਂ ਹੋਰ ਵੀ ਹਿੱਟ ਗੀਤ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ। ਹੁਣ ਉਸ ਨੇ ਆਪਣੀ ਗਾਇਕੀ ਰਾਹੀਂ ਨਿਵੇਕਲੇ ਅੰਦਾਜ਼ ਵਿੱਚ ਹਾਜ਼ਰੀ ਲਗਵਾਉਂਦਿਆਂ ਸਵਰਗਵਾਸੀ ਉਸਤਾਦ ਗੀਤਕਾਰ ਹਰਜਿੰਦਰ ਬੱਲ ਜੀ ਦਾ ਲਿਖਿਆ ਗੀਤ ਜਿਸ ਦਾ ਟਾਈਟਲ “ਹੀਰ” ਹੈ, ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ ਹੈ। ਗਾਇਕ ਕੁਲਦੀਪ ਤੂਰ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਚੰਨੀ ਖਾਨਖਾਨਾ ਰਿਕਾਰਡਸ ਵਲੋਂ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਗਿਆ । ਜਿਸ ਦੇ ਪੇਸ਼ਕਾਰ ਵੀ ਉਹ ਖੁਦ ਹਨ। ਖੁਦ ਗਾਇਕ ਵਲੋਂ ਹੀ ਇਸ ਟ੍ਰੈਕ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਸ਼ਾਨਦਾਰ ਵੀਡੀਓ ਗੱਗੀ ਸਿੰਘ ਨੇ ਫਿਲਮਾਇਆ ਹੈ ਅਤੇ ਇਸ ਦੇ ਡਾਇਰੈਕਟਰ ਹਨੀ ਹਰਦੀਪ ਹਨ। ਆਕਾਸ਼ਦੀਪ ਸ਼ੌਂਕੀ ਦਾ ਗਾਇਕ ਦੀ ਟੀਮ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਸੰਗੀਤ ਬਾਦਸ਼ਾਹ ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੂਜਾ ਸਾਹਿਬ ਅਤੇ ਸਤਿਕਾਰਯੋਗ ਹਰਜਿੰਦਰ ਬੱਲ ਜੀ ਦੇ ਮਿਲੇ ਇਸ ਪਿਆਰ ਨੂੰ ਉਹ ਸੰਗੀਤ ਖੇਤਰ ਵਿੱਚ ਵਡਮੁੱਲਾ ਦੱਸਦਾ ਹੈ। ਦੁਆ ਕਰਦੇ ਹਾਂ ਕਿ ਗਾਇਕ ਕੁਲਦੀਪ ਤੂਰ ਦੇ ਇਸ ਟ੍ਰੈਕ ” ਹੀਰ” ਨੂੰ ਸਰੋਤੇ ਅਥਾਹ ਮੁਹੱਬਤਾਂ ਦੇ ਕੇ ਨਿਵਾਜਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly