ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅਣਪਛਾਤੇ ਚੋਰ ਤੇ ਲੁਟੇਰੇ ਬੇਖੋਫ਼ ਹੋ ਕੇ ਉਕਤ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ | ਬੀਤੀ ਰਾਤ ਵੀ ਅਣਪਛਾਤੇ ਚੋਰ ਪੁਲਿਸ ਚੌਂਕੀ ਅੱਪਰਾ ਤੋਂ ਲਗਭਗ ਕੁਝ ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਮਾਰਕੀਟ ਦੇ ਪਿਛਲੇ ਪਾਸੇ ਬਣੇ ਘਰ ਤੇ ਮੈਰਿਜ ਪੈਲੇਸ ‘ਚ ਸਮਾਨ ਚੋਰੀ ਕਰਕੇ ਲੈ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰੌਬਿਨ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਲੋਹਗੜ ਨੇ ਦੱਸਿਆ ਉਸਦੇ ਚਾਚੇ ਦਾ ਲੜਕਾ ਬਹਾਦਰ ਸਿੰਘ ਸਿੰਘ ਪੁੱਤਰ ਸੁਖਦੇਵ ਸਿੰਘ ਯੂ. ਕੇ ਰਹਿੰਦਾ ਹੈ | ਇਹ ਮਾਰਕੀਟ ਪੁਲਿਸ ਚੌਂਕੀ ਅੱਪਰਾ ਵਾਲੇ ਮੇਨ ਚੌਂਕ ‘ਚ ਹੈ | ਇਸਦੇ ਉੱਪਰ ਦੋ ਮੰਜਿਲਾਂ ਮੈਰਿਜ ਪੈਲੇਸ ਵੀ ਬਣਿਆ ਹੋਇਆ ਹੈ | ਬੀਤੀ ਸ਼ਾਮ ਮਾਰਕੀਟ ਦੇ ਇੱਕ ਦੁਕਾਨਦਾਰ ਨੇ ਰੌਬਿਨ ਸਿੰਘ ਨੂੰ ਦੱਸਿਆ ਕਿ ਉਨਾਂ ਦਾ ਛੋਟਾ ਮੇਨ ਗੇਟ ਖੁੱਲਾ ਹੋਇਆ ਹੈ | ਜਦੋਂ ਰੋਬਿਨ ਨੇ ਆ ਕੇ ਦੇਖਿਆ ਤਾਂ ਚੋਰਾਂ ਨੇ ਛੱਤ ਵਾਲੇ ਪੱਖੇ, ਦੀਵਾਰ ਵਾਲੇ ਪੱਖੇ (ਕੁੱਲਿ ਗਣਤੀ 100 ਤੋਂ ਵੱਧ), ਸਾਰੇ ਹੀ ਬਾਥਰੂਮਾਂ ਦੀਆਂ ਪਿੱਤਲ ਦੀਆਂ ਟੂਟੀਆਂ, ਗੀਜਰ, ਫਰਿੱਜ, ਗੈਸ ਸਿਲੰਡਰ, ਐੱਲ. ਸੀ. ਡੀ, ਸਾਰੇ ਦੀ ਦਰਵਾਜ਼ਿਆਂ ਦੇ ਪਿੱਤਲ ਦੇ ਹੈਾਡਲ, ਲਾਕ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਰੋਬਿਨ ਨੇ ਅੱਗੇ ਦੱਸਿਆ ਕਿ ਸਾਰੇ ਪੈਲੇਸ ਦੀ ਫੋਲਾ-ਫਰਾਲੀ ਕੀਤੀ ਹੋਈ ਸੀ ਤੇ ਅੰਦਰ ਕੋਲਡ ਡਰਿੰਕਸ ਦੀਆਂ ਬੋਤਲਾਂ ਤੇ ਨਸ਼ਾ ਕਰਨ ਵਾਲੀਆਂ ਪੰਨੀਆਂ ਵੀ ਖਿਲਰੀਆ ਪਈਆਂ ਸਨ | ਘਟਨਾ ਦੇ ਸੰਬੰਧ ‘ਚ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
HOME ਪੁਲਿਸ ਚੌਂਕੀ ਅੱਪਰਾ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ‘ਤੇ ਐੱਨ. ਆਰ....



