HOME ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ‘ਚ...

ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ‘ਚ ‘ਰਾਈਜ਼ਿੰਗ ਸਟਾਰ ਇੰਟਰਨੈਸ਼ਨਲ’ ਸਕੂਲ ਬਖਲੌਰ ਦੇ ਵਿਦਿਆਰਥੀ ਰਹੇ ਜੈਤੂ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਦੀ ਅਗਵਾਈ ਹੇਠ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਇਨਾਂ ਮੁਕਾਬਲਿਆਂ ‘ਚ ‘ਰਾਈਜ਼ਿੰਗ ਸਟਾਰ ਇੰਟਰਨੈਸ਼ਨਲ’ ਸਕੂਲ ਬਖਲੌਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਨੀਤਾ ਦੇਵੀ ਵੀ ਹਾਜ਼ਰ ਸਨ | ਇਸ ਮੌਕੇ ‘ਰਾਈਜ਼ਿੰਗ ਸਟਾਰ ਇੰਟਰਨੈਸ਼ਨਲ’ ਸਕੂਲ ਬਖਲੌਰ ਦੇ ਵਿਦਿਆਰਥੀਆਂ ਨੇ ਕ੍ਰਿਕਿਟ, ਖੋ-ਖੋ ਤੇ ਫੁੱਟਬਾਲ ਦੇ ਮੁਕਾਬਲਿਆਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਦਕਿ ਬਾਲੀਵਾਲ ‘ਚ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਦੀ ਟੀਮ ਜੈਤੂ ਰਹੀ | ਇਸ ਮੌਕੇ ਸਮੂਹ ਅਧਿਆਪਕਾਂ ਤੇ ਪ੍ਰਬੰਧਕਾਂ ਵਲੋਂ ਜੈਤੂ ਟੀਮਾਂ ਨੂੰ  ਸਨਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਕੁਰਨੇਸ਼ ਨੰਦਾ ਤੇ ਡਾਇਰੈਕਟਰ ਸੰਦੀਪ ਰਾਣਾ ਨੇ ਵਿਦਿਆਰਥੀਆਂ ਨੂੰ  ਭਵਿੱਖ ‘ਚ ਵੀ ਹਰ ਤਰਾਂ ਦੇ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ, ਮਮਤਾ, ਮਨੀਸ਼ਾ, ਸੋਨੀਆ, ਰਮਨ, ਪ੍ਰਭਜੋਤ ਕੌਰ, ਸੀਮਾ, ਪਰਮਜੀਤ ਸਿੰਘ, ਰੋਹਿਤ, ਮਨਪ੍ਰੀਤ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੁਲਿਸ ਚੌਂਕੀ ਅੱਪਰਾ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ‘ਤੇ ਐੱਨ. ਆਰ. ਆਈ ਦੇ ਬੰਦ ਪਏ ਘਰ ਤੇ ਮੈਰਿਜ ਪੈਲੇਸ ‘ਚ ਚੋਰੀ
Next articleਇਨਰ ਵ੍ਹੀਲ ਕਲੱਬ ਮਿਡਟਾਊਨ ਵੱਲੋਂ ਬਜ਼ੁਰਗਾਂ ਨੂੰ ਮਫਲਰ ਅਤੇ ਗਰਮ ਜੁਰਾਬਾਂ ਵੰਡੀਆਂ