ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇਸਪੈਕਟਰ ਨਿਰਮਲ ਸਿੰਘ ਤੇ ਏ. ਐੱਸ. ਆਈ ਰਵਿੰਦਰ ਭਾਰਦਵਾਜ ਨੂੰ ਇਲਾਕੇ ਦੇ ਮੋਹਤਬਰਾਂ ਵਲੋਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿੱਕੀ ਢੀਂਡਸਾ ਮੋਂਰੋਂ, ਵਿਨੋਦ ਭਾਰਦਵਾਜ ਮੋਂਰੋਂ, ਬੂਟਾ ਸਿੰਘ ਨੰਬਰਦਾਰ, ਗੁਰਮੁਖ ਸਿੰਘ ਢੀਂਡਸਾ, ਰਵਿੰਦਰ ਕੁੱਕੂ ਸਾਬਕਾ ਸਰਪੰਚ ਮੰਡੀ, ਮਨਵੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਢਿੱਲੋਂ ਤੇ ਹੋਰ ਮੋਹਤਬਰ ਹਾਜ਼ਰ ਸਨ | ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ ਤੇ ਐੱਸ. ਐੱਚ. ਓ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਦੀ ਗਤੀਸ਼ੀਲ ਅਗਵਾਈ ਹੇਠ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾ ਰਹੀ ਹੈ ਤੇ ਨਸ਼ਾ ਤਸਕਰ ਜਾਂ ਤਾਂ ਸਲਾਖਾਂ ਦੇ ਪਿੱਛੇ ਹਨ ਜਾਂ ਫਿਰ ਰੂਪੋਸ਼ ਹੋ ਗਏ ਹਨ | ਉਨਾਂ ਅੱਗੇ ਕਿਹਾ ਕਿ ਜੇਕਰ ਇਹ ਮੁਹਿੰਮ ਇਸੇ ਤਰਾਂ ਹੀ ਚੱਲਦੀ ਰਹੀ ਤਾਂ ਨਸ਼ਾ ਤਸਕਰਾਂ ਦਾ ਲੱਕ ਟੁੱਟ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly