HOME ਪ੍ਰਦੂਸ਼ਣ ਲਈ ਕੋਂਣ ਜ਼ਿੰਮੇਵਾਰ?

ਪ੍ਰਦੂਸ਼ਣ ਲਈ ਕੋਂਣ ਜ਼ਿੰਮੇਵਾਰ?

3
ਮੰਜੂ ਰਾਇਕਾ
(ਸਮਾਜ ਵੀਕਲੀ)  ਭਾਵੇਂ ਦੇਸ਼ ਵਿਚ ਹਜ਼ਾਰਾਂ ਹੀ ਸੱਮਸਿਆਵਾਂ ਹੁੰਦੀਆਂ ਹਨ।ਪਰ ਅੱਜ ਜੇਕਰ ਦੇਖਿਆ ਜਾਵੇ ਤਾਂ ਪ੍ਰਦੂਸ਼ਣ ਇੱਕ ਵੱਡੀ ਸੱਮਸਿਆ ਬਣ ਚੁੱਕੀ ਹੈ। ਭਾਰਤ ਵਿੱਚ ਤਾਂ ਪ੍ਰਦੂਸ਼ਣ ਇੱਕ ਵੱਡੇ ਪੱਧਰ ਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਤਾਂ ਪੱਧਰ ਅਸਹਿਣਯੋਗ ਹੈ। ਸਾਫ਼ ਹਵਾ ਵਿੱਚ ਸਾਹ ਲੈਣਾ ਲੋਕਾਂ ਦਾ ਸੁਪਨਾ ਹੀ ਹੈ। ਇਹੀ ਸਮੱਸਿਆ ਪੂਰੇ ਭਾਰਤ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਜੇਕਰ 2024 ਦੀ ਪ੍ਰਦੂਸ਼ਣ ਰਿਪੋਰਟ ਨੂੰ ਦੇਖਿਆ ਜਾਵੇ ਤਾਂ ਭਾਰਤ ਪ੍ਰਦੂਸ਼ਿਤ ਦੇਸ਼ਾਂ ਵਿੱਚ ਪੰਜਵੇਂ ਸਥਾਨ ਤੇ ਸੀ।(ਏ ਘਿਓ) ਏਅਰ ਦੀ ਵਿਸ਼ਵ ਏਅਰ ਕਾਓਲਟੀ ਰਿਪੋਰਟ 2024 ਵਿੱਚ ਜਾਰੀ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਭਾਰਤ ਦੇ ਮੇਘਾਲਿਆ ਰਾਜ ਦਾ ਬਰਨੀਹਾਟ ਪਹਿਲੇ ਸਥਾਨ ਤੇ ਹੈ।ਇਹ ਮੇਘਾਲਿਆ ਬਾਰਡਰ ਤੇ ਸਥਿਤ ਹੈ। ਇੱਥੇ ਕਈ ਤਰ੍ਹਾਂ ਦੀਆਂ ਕੈਮੀਕਲ ਫੈਕਟਰੀਆਂ ਹਨ। ਇਹਨਾਂ ਵਿੱਚ ਕਈ ਤਰ੍ਹਾਂ ਦਾ ਸਮਾਨ ਬਣਾਇਆ ਜਾਂਦਾ ਹੈ। ਇੱਥੇ ਸ਼ਰਾਬ ਨਿਰਮਾਣ,ਲੋਹਾ, ਸੀਮੇਂਟ ਆਦਿ ਦਾ ਨਿਰਮਾਣ ਵੀ ਕੀਤਾ ਜਾਂਦਾ ਹੈ।ਅਸਮ ਤੇ ਮੇਘਾਲਿਆ ਵਿਚਕਾਰ ਬਰਨੀਹਾਟ ਕੋਰੀਡੋਰ ਦਾ ਕੰਮ ਕਰਦਾ ਹੈ। ਜ਼ਹਿਰੀਲੀਆਂ ਗੈਸਾਂ ਦਾ ਧੂੰਆਂ ਸ਼ਹਿਰਾਂ ਤੋਂ ਬਾਹਰ ਨਹੀਂ ਜਾਂਦਾ ਤੇ ਹਰ ਸਮੇਂ ਸ਼ਹਿਰ ਉੱਪਰ ਛਾਇਆ ਰਹਿੰਦਾ ਹੈ।ਹੁਣ ਇਹ ਜ਼ਹਿਰੀਲੀਆਂ ਗੈਸਾਂ ਦਾ ਚੈਂਬਰ ਬਣ ਚੁੱਕਾ ਹੈ।ਸੂਚੀ ਵਿੱਚ ਪਹਿਲੇ 20 ਵਿਚੋਂ 13 ਸ਼ਹਿਰ ਭਾਰਤ ਦੇ ਹਨ। ਇਹਨਾਂ ਵਿੱਚ ਵੱਡੇ ਵੱਡੇ ਸ਼ਹਿਰਾਂ ਜ਼ਿਆਦਾ ਸ਼ਾਮਿਲ ਹਨ।ਸਭ ਤੋਂ ਪਹਿਲਾਂ ਬਰਨੀਹਾਟ ਦਾ ਨਾਂ ਆਉਂਦਾ ਹੈ।ਉਸ ਤੋਂ ਬਾਅਦ ਦਿੱਲੀ, ਗੁਰੂ ਗ੍ਰਾਮ, ਨੋਇਡਾ, ਗੰਗਾਨਗਰ, ਹਨੂੰਮਾਨਗੜ੍ਹ, ਲੁਧਿਆਣਾ ਦਾ ਮੁਲਾਂਪੁਰ, ਫਰੀਦਾਬਾਦ,ਲੋਨੀ,ਭਿਵਾੜੀ ਆਦਿ ਸ਼ਹਿਰ ਭਾਰਤ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਹਨ। ਰਾਜਧਾਨੀਆਂ ਵਿੱਚ ਦਿੱਲੀ ਦੂਜੇ ਸਥਾਨ ਤੇ ਹੈ।ਇਹ ਸਾਡੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ।ਜਿੱਧਰ ਸਾਡਾ ਦੇਸ਼ ਚੰਦ ਤੇ ਕਈ ਮਿਸ਼ਨ ਪਹੁੰਚਾਉਣ ਦੀਆਂ ਗੱਲਾਂ ਕਰਦਾ ਹੈ। ਆਪਣੀ ਸਰੁੱਖਿਆ ਲਈ ਕਈ ਮਿਸਾਲਾਂ ਤਿਆਰ ਕਰਦਾ ਹੈ। ਉੱਥੇ ਹੀ ਉਸਦੇ ਨਾਗਰਿਕ ਨੂੰ ਸਾਹ ਲੈਣ ਲਈ ਸਾਫ਼ ਹਵਾ ਵੀ ਨਸੀਬ ਨਹੀਂ ਹੁੰਦੀ। ਜੇਕਰ ਅੱਜ ਅਸੀਂ ਇਹਨਾਂ ਹਲਾਤਾਂ ਵਿੱਚ ਗੁਜ਼ਰ ਰਹੇ ਹਾਂ ਤਾਂ ਕਾਫ਼ੀ ਹੱਦ ਤੱਕ ਅਸੀਂ ਇਸ ਲਈ ਜ਼ਿੰਮੇਵਾਰ ਹਾਂ। ਅਸੀਂ ਤਰੱਕੀ ਦੀ ਦੌੜ ਵਿੱਚ ਏਨਾ ਜ਼ਿਆਦਾ ਖੋ ਗਏ ਹਾਂ ਕਿ ਸਾਨੂੰ ਆਪਣੇ ਸਰੀਰ ਦਾ ਹੀ ਖਿਆਲ ਨਹੀਂ। ਕਿਸੇ ਚੀਜ਼ ਦੇ ਫਾਇਦੇ ਤੇ ਨੁਕਸਾਨ ਦੋਵੇਂ ਹੀ ਭੁੱਲੀ ਬੈਠੇ ਹਾਂ। ਸਾਨੂੰ ਉਹਨਾਂ ਲੋਕਾਂ ਦਾ ਵੀ ਖਿਆਲ ਨਹੀਂ ਆਉਂਦਾ ਜੋ ਸਾਡੇ ਲਈ ਬਹੁਤ ਕੁੱਝ ਕਰਦੇ ਹਨ। ਸਾਡੀਆਂ ਛੋਟੀਆਂ ਛੋਟੀਆਂ ਗਲਤੀਆ ਕਈ ਵਾਰ ਏਨੇ ਵਿਸ਼ਾਲ ਰੂਪ ਧਾਰਨ ਕਰ ਲੈਂਦੀਆਂ ਹਨ ਕਿ ਇਸ ਨਾਲ ਨਾ ਸਿਰਫ ਸਾਨੂੰ ਸਗੋਂ ਸਮਾਜ ਨੂੰ ਵੀ ਉਸਦਾ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰਦੂਸ਼ਣ ਲਈ ਸਿਰਫ਼ ਸਾਡਾ ਆਰਥਿਕ ਢਾਂਚਾ ਹੀ ਜ਼ਿੰਮੇਵਾਰ ਨਹੀਂ। ਸਗੋਂ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਸਾਨੂੰ ਆਪਣੀਆਂ ਗਲਤੀਆਂ ਤੂੰ ਸਿੱਖਣ ਦੀ ਜ਼ਰੂਰਤ ਹੈ। ਪ੍ਰਦੂਸ਼ਣ ਲਈ ਹੀ ਨਹੀਂ ਸਗੋਂ ਹਰ ਦੇਸ਼ ਦੀ ਸਮੱਸਿਆ ਵੱਲ ਧਿਆਨ ਦੇ ਕੇ ਉਸ ਦੇ ਹੱਲ ਲਈ ਸਾਨੂੰ ਆਪਣੇ ਯੋਗਦਾਨ ਦੇਣਾ ਪਵੇਗਾ। ਤਾਂ ਜੋ ਅਜਿਹੀਆਂ ਗੰਭੀਰ ਸਮੱਸਿਆਵਾਂ ਤੋਂ ਅਸੀਂ ਬਚ ਸਕੀਏ।
ਮੰਜੂ ਰਾਇਕਾ 
ਰਣਬੀਰ ਕਾਲਜ਼ ਸੰਗਰੂਰ।
(7626053712)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੰਗਾ_ਹੋਇਆ
Next articleਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ 23 ਮਾਰਚ ਨੂੰ ਦੀਨਾ ਸਾਹਿਬ ਵਿਖੇ-