HOME ਪੋਜੇਵਾਲ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਕਰਨਵੀਰ...

ਪੋਜੇਵਾਲ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਕਰਨਵੀਰ ਕਟਾਰੀਆ ਜੇਤੂ

3

ਕਰਨਵੀਰ ਕਟਾਰੀਆ 887 ਵੋਟਾਂ ਨਾਲ ਜਿੱਤੇ 

ਬਲਾਚੌਰ /ਪੋਜੇਵਾਲ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਮੋਹਿਤ ਕੁਮਾਰ -ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਸਨ, ਤੇ ਇਸ ਚੋਣਾਂ ਦੇ ਵਿੱਚ 17 ਦਸੰਬਰ ਨੂੰ ਸਵੇਰ ਤੋਂ ਹੀ ਨਤੀਜੇ ਸਾਹਮਣੇ ਆਉਣ ਲੱਗ ਗਏ ਸਨ ਇਸ ਨਤੀਜੀਆਂ ਦੇ ਵਿੱਚ ਪੋਜੇਵਾਲ ਜੋਨ ਤੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਸਾਰੇ ਇੰਤਜ਼ਾਰ ਕਰ ਰਹੇ ਸਨ ਭਾਵੇਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਹੋਵੇਗੀ ਪਰ ਕਰਨਵੀਰ ਕਟਾਰੀਆ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਉਹ ਆਪ ਸਰਕਾਰ ਦੇ ਕੰਮਾਂ ਲਈ ਵੋਟ ਮੰਗ ਰਹੇ ਹਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਜਿੱਤ ਉਨ੍ਹਾਂ ਦੀ ਪੱਕੀ ਹੈ ਕਿਉਂਕਿ ਆਪ ਸਰਕਾਰ ਨੇ ਪੰਜਾਬ ਲਈ ਨੌਜਵਾਨਾਂ ਲਈ ਬਹੁਤ ਕੁਝ ਕੀਤਾ ਹੈ ਜਦੋਂ ਨਤੀਜੇ ਸਾਹਮਣੇ ਆਏ ਤਾਂ ਕਰਨਵੀਰ ਕਟਾਰੀਆ 887 ਵੋਟਾਂ ਨਾਲ ਜੇਤੂ ਰਹੇ ਉਹਨਾਂ ਨੂੰ ਜੇਤੂ ਐਲਾਨੇ ਜਾਣ ਤੋਂ ਬਾਅਦ ਪੂਰੇ ਬਲਾਚੌਰ ਹਲਕੇ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਅਸ਼ੋਕ ਕਟਾਰੀਆ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿੱਤ ਹੈ ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ, ਉਹਨਾਂ ਕਿਹਾ ਕਿ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਈ ਪੜੇ ਲਿਖੇ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਹੈ, ਤੇ ਪੰਜਾਬ ਦੇ ਵਿੱਚ ਬਿਜਲੀ ਬਿਲਕੁਲ ਫਰੀ ਕਰ ਦਿੱਤੀ ਹੈ, ਅਤੇ ਪੰਜਾਬੀਆਂ ਦੀ ਸਹੂਲਤ ਲਈ ਸਰਕਾਰ ਨੇ ਹਮੇਸ਼ਾ ਆਪਣੀ ਵਚਨਬੱਧਤਾ ਦੁਹਰਾਈ ਹੈ ਇਸ ਮੌਕੇ ਕਰਨਵੀਰ ਕਟਾਰੀਆ ਨੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨਾਂ ਨੂੰ ਜ਼ਿਲਾ ਪਰਿਸ਼ਦ ਵਜੋਂ ਚੁਣਿਆ ਹੈ, ਉਹਨਾਂ ਕਿਹਾ ਕਿ ਉਹ ਪੋਜੇਵਾਲ ਜੋਨ ਸਮੇਤ ਵੱਖ ਵੱਖ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਵਚਨਵੱਧ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੋਣਾਂ ਤੋਂ ਤੁਰੰਤ ਬਾਅਦ ਸੰਸਦ ਵਿੱਚ ਹੋਵੇਗਾ ਰਾਜੇ ਦਾ ਸੰਬੋਧਨ
Next articleਇਲਾਕਾ ਸੰਘਣੀ ਧੁੰਦ ਦੀ ਲਪੇਟ ‘ਚ ਜਨਜੀਵਨ ਹੋਣ ਲੱਗਾ ਪ੍ਰਭਾਵਿਤ, ਵਿਜੀਬਿਲਟੀ ਸਿਰਫ 50 ਮੀ ਤੱਕ